2024-25 ਦੇ ਅਕਾਦਮਿਕ ਸੈਸ਼ਨ ਦੌਰਾਨ ਦੇਸ਼ ਭਰ ਦੇ ਲਗਭਗ 8,000 ਸਕੂਲਾਂ ’ਚ ਦਾਖਲਾ ਸਿਫ਼ਰ ਸੀ, ਜਿਸ ’ਚ ਪਛਮੀ ਬੰਗਾਲ ’ਚ ਸੱਭ ਤੋਂ ਵੱਧ ਅਜਿਹੇ ਸਕੂਲ ਸਨ, ਇਸ ਤੋਂ ਬਾਅਦ ਤੇਲੰਗਾਨਾ ਦਾ ਨੰਬਰ ਆਉਂਦਾ ਹੈ।ਇਨ੍ਹਾਂ ਸਕੂਲਾਂ ਵਿਚ ਕੁਲ 20,817 ਅਧਿਆਪਕ ਕੰਮ ਕਰ ਰਹੇ ਸਨ। ਪਛਮੀ ਬੰਗਾਲ ’ਚ 17,965 ਅਜਿਹੇ ਅਧਿਆਪਕ ਹਨ। ਸੂਬੇ ਵਿਚ ਸੱਭ ਤੋਂ ਵੱਧ (3,812) ਸਕੂਲ ਬਿਨਾਂ ਦਾਖਲੇ ਤੋਂ ਹਨ। ਸਿੱਖਿਆ ਮੰਤਰਾਲੇ ਦੇ ਅੰਕੜਿਆਂ ਅਨੁਸਾਰ 7993 ਸਕੂਲਾਂ ਵਿਚ ਦਾਖਲਾ ਸਿਫ਼ਰ ਸੀ, ਜੋ ਕਿ ਪਿਛਲੇ ਸਾਲ ਦੀ ਗਿਣਤੀ 12,954 ਤੋਂ 5,000 ਤੋਂ ਵੱਧ ਘੱਟ ਹੈ।ਤੇਲੰਗਾਨਾ (2,245) ਸਿਫ਼ਰ ਦਾਖ਼ਲੇ ਵਾਲੇ ਸਕੂਲਾਂ ਦੇ ਮਾਮਲੇ ਵਿਚ ਦੂਜੇ ਨੰਬਰ ਉਤੇ ਹੈ। 463 ਅਜਿਹੇ ਸਕੂਲਾਂ ਨਾਲ ਮੱਧ ਪ੍ਰਦੇਸ਼ ਤੀਜੇ ਨੰਬਰ ਉਤੇ ਹੈ। ਤੇਲੰਗਾਨਾ ਦੇ ਇਨ੍ਹਾਂ ਸਕੂਲਾਂ ਵਿਚ 1,016 ਅਧਿਆਪਕ ਕੰਮ ਕਰਦੇ ਸਨ, ਮੱਧ ਪ੍ਰਦੇਸ਼ ਵਿਚ 223 ਅਧਿਆਪਕ ਕੰਮ ਕਰਦੇ ਸਨ।ਉੱਤਰ ਪ੍ਰਦੇਸ਼ ਵਿਚ ਅਜਿਹੇ 81 ਸਕੂਲ ਸਨ।
Total Views: 1 ,
Real Estate



















