ਸੈਲਾਨੀ ਵੀਜ਼ਾ (ਟੂਰਿਸਟ ਵੀਜ਼ਾ) ਲੈ ਕੇ ਕੈਨੇਡਾ ਆਏ ਲੋਕ ਹੁਣ ਓਂਟਾਰੀਓ ਸੂਬੇ ਤੋਂ ਡਰਾਇਵਰ ਲਾਇਸੈਂਸ ਨਹੀਂ ਲੈ ਸਕਣਗੇ। ਇਸ ਦੇ ਨਾਲ ਹੀ ਹੁਣ ਏ ਵਰਗ, ਭਾਵ ਟਰੱਕ ਬੱਸ ਆਦਿ ਚਲਾਉਣ ਦਾ ਲਾਇਸੈਂਸ ਹਾਸਲ ਕਰਨ ਲਈ ਪਹਿਲਾਂ ਜੀ ਭਾਵ ਕਾਰ ਲਾਇਸੰਸ ਲੈ ਕੇ ਕੁਝ ਸਾਲ ਦਾ ਕਲੀਨ ਰਿਕਾਰਡ ਬਣਾਉਣ ਦੀ ਸ਼ਰਤ ਹੋਵੇਗੀ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਟਰਾਂਸਪੋਰਟ ਮੰਤਰੀ ਸ. ਪ੍ਰਭਮੀਤ ਸਿੰਘ ਸਰਕਾਰੀਆ ਨੇ ਦੱਸਿਆ ਕਿ ਲੰਮੇ ਸਮੇਂ ਤੋਂ ਲੋਕਾਂ ਵਲੋਂ ਕੀਤੀ ਜਾ ਰਹੀ ਮੰਗ ਤੇ ਵਿਚਾਰ ਕਰਕੇ ਇਸ ਬਾਰੇ ਬਿੱਲ ਅੱਜ ਵਿਧਾਨ ਸਭਾ ਵਿੱਚ ਪੇਸ਼ ਕੀਤਾ ਗਿਆ ਹੈ, ਜਿਸ ਦੇ ਪਾਸ ਹੋਣ ਤੇ ਇਸ ਨੂੰ ਤੁਰੰਤ ਲਾਗੂ ਕਰ ਦਿੱਤਾ ਜਾਏਗਾ।
Total Views: 1 ,
Real Estate



















