ਐਮਾਜ਼ੋਨ ਸਣੇ ਕਈ ਵੈੱਬਸਾਈਟਾਂ ਦੇ ਸਰਵਰ ਡਾਊਨ

ਐਮਾਜ਼ੋਨ ਦੀ ਕਲਾਊਡ ਯੂਨਿਟ ਤੇ ਹੋਰ ਕਈ ਵੈਬਸਾਈਟਾਂ ਦੇ ਚੱਲਣ ਵਿਚ ਅੱਜ ਦਿੱਕਤ ਆਈ। ਇਹ ਸਮੱਸਿਆ ਪੂਰੇ ਵਿਸ਼ਵ ਭਰ ਵਿਚ ਸਾਹਮਣੇ ਆਈ। ਇਸ ਦੌਰਾਨ ਕਈ ਸਾਈਟਾਂ ਖੁੱਲ੍ਹੀਆਂ ਹੀ ਨਹੀਂ ਤੇ ਕਈ ਕੁਝ ਦੇਰ ਲਈ ਖੁੱਲ੍ਹੀਆਂ। ਇਸ ਦੌਰਾਨ ਏਡਬਬਿਲਊਐਸ, ਰੌਬਿਨਹੁੱਡ ਤੇ ਸਨੈਪਚੈਟ ਤੇ ਹੋਰ ਕਈ ਆਨਲਾਈਨ ਪਲੇਟਫਾਰਮ ਡਾਊਨ ਰਹੇ। ਇਹ ਪਤਾ ਲੱਗਿਆ ਹੈ ਕਿ ਅੱਜ ਸਵੇਰ ਅੱਠ ਵਜੇ ਤੋਂ ਕਈ ਸਾਈਟਾਂ ਖੋਲ੍ਹਣ ਲਈ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

Real Estate