ਕਪਿਲ ਸ਼ਰਮਾ ਦੇ ਰੈਸਟੇਰੈਂਟ ‘ਤੇ ਤੀਜੀ ਵਾਰ ਗੋਲੀਬਾਰੀ

ਸਰੀ ਪੁਲਿਸ ਸਰਵਿਸ (SPS) ਨੇ ਦੱਸਿਆ ਹੈ ਕਿ ਵੀਰਵਾਰ ਤੜਕੇ ਕਰੀਬ 3:45 ਵਜੇ 85 ਐਵੇਨਿਊ ਅਤੇ 120 ਸਟਰੀਟ ਦੇ ਨੇੜੇ ਸਥਿਤ (ਕਾਮੇਡੀ ਕਿੰਗ ਕਪਿਲ ਸ਼ਰਮਾ ਦੇ) ਰੈਸਟੋਰੈਂਟ ‘ਕੈਪਸ ਕੈਫੇ’ ’ਤੇ ਗੋਲੀਬਾਰੀ ਦੀ ਸੂਚਨਾ ਮਿਲਣ ’ਤੇ ਪੁਲਿਸ ਤੁਰੰਤ ਮੌਕੇ ’ਤੇ ਪਹੁੰਚ ਕੀਤੀ। ਪੁਲਿਸ ਮੁਤਾਬਕ, ਉਸ ਵੇਲੇ ਕੈਫੇ ਦੇ ਅੰਦਰ ਕਰਮਚਾਰੀ ਮੌਜੂਦ ਸਨ, ਪਰ ਖੁਸ਼ਕਿਸਮਤੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਹ ਕੈਫੇ ਹਾਲ ਹੀ ਵਿੱਚ ਇਸ ਮਹੀਨੇ ਮੁੜ ਖੁਲਿਆ ਸੀ, ਜਦਕਿ ਇਸ ਤੋਂ ਪਹਿਲਾਂ 10 ਜੁਲਾਈ ਅਤੇ 7 ਅਗਸਤ ਨੂੰ ਵੀ ਇਹ ਗੋਲੀਬਾਰੀ ਦਾ ਨਿਸ਼ਾਨਾ ਬਣ ਚੁੱਕਾ ਸੀ।

Total Views: 2 ,
Real Estate