ਅੰਮ੍ਰਿਤਸਰ ’ਚ ਬੱਸ ਦੀ ਛੱਤ ਉਤੇ ਬੈਠੇ 3 ਜਣਿਆਂ ਦੀ ਮੌਤ,6 ਜ਼ਖ਼ਮੀ

ਅੰਮ੍ਰਿਤਸਰ ਵਿਖੇ ਤਾਰਾਂ ਵਾਲਾ ਪੁਲ ਨੇੜੇ ਸਥਿਤ ਬੱਸ ਰੈਪਿਡ ਟ੍ਰਾਂਜ਼ਿਟ ਸਿਸਟਮ (ਬੀ.ਆਰ.ਟੀ.ਐੱਸ.) ਸਟੇਸ਼ਨ ਦੇ ਵਧੇ ਹੋਏ ਲੈਂਟਰ ਨਾਲ ਟਕਰਾਉਣ ਕਾਰਨ ਇਕ ਨਿਜੀ ਬੱਸ ਦੀ ਛੱਤ ਉਤੇ ਬੈਠੇ ਤਿੰਨ ਮੁਸਾਫ਼ਰਾਂ ਦੀ ਮੌਤ ਹੋ ਗਈ ਅਤੇ ਛੇ ਹੋਰ ਜ਼ਖਮੀ ਹੋ ਗਏ। ਬੱਸ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਬੱਸ ਜਲੰਧਰ ਵਲ ਜਾ ਰਹੀ ਸੀ। ਬੱਸ ਵਿਚ ਬਹੁਤ ਜ਼ਿਆਦਾ ਭੀੜ ਸੀ ਇਸ ਲਈ ਉਨ੍ਹਾਂ ’ਚੋਂ ਕੁੱਝ ਇਸ ਦੀ ਛੱਤ ਉਤੇ ਬੈਠ ਗਏ। ਜਿਵੇਂ ਹੀ ਬੱਸ ਤਾਰਾਂ ਵਾਲਾ ਪੁਲ ਖੇਤਰ ਦੇ ਨੇੜੇ ਪਹੁੰਚਿਆ ਅਤੇ ਬੀ.ਆਰ.ਟੀ.ਐਸ. ਲੇਨ ਵਿਚ ਦਾਖਲ ਹੋਈ, ਡਰਾਈਵਰ ਕਥਿਤ ਤੌਰ ਉਤੇ ਭੁੱਲ ਗਿਆ ਕਿ ਕੁੱਝ ਮੁਸਾਫ਼ਰ ਛੱਤ ਉਤੇ ਬੈਠੇ ਸਨ। ਉਸ ਨੇ ਬੱਸ ਨੂੰ ਬੀ.ਆਰ.ਟੀ.ਐਸ. ਲੇਨ ਵਿਚੋਂ ਚਲਾ ਦਿਤਾ, ਜਿੱਥੇ ਲੈਂਟਰ ਦੀ ਉਚਾਈ ਬੱਸ ਦੀ ਛੱਤ ਦੀ ਉਚਾਈ ਤੋਂ ਘੱਟ ਸੀ। ਛੱਤ ਉਤੇ ਬੈਠੇ ਮੁਸਾਫ਼ਰ ਲੈਂਟਰ ਨਾਲ ਟਕਰਾ ਗਏ। ਪੁਲਿਸ ਬੱਸ ਡਰਾਈਵਰ ਦੀ ਭਾਲ ਕਰ ਰਹੀ ਹੈ। ਬੱਸ ਸ਼ਰਧਾਲੂਆਂ ਨਾਲ ਭਰੀ ਹੋਈ ਸੀ ਅਤੇ ਮਿ੍ਤਕ ਮੁਸਾਫ਼ਰ ਸ੍ਰੀ ਮੁਕਤਸਰ ਸਾਹਿਬ ਜਾ ਰਹੇ ਸਨ।

Total Views: 112 ,
Real Estate