ਪੋਲਟਰੀ ਫਾਰਮ ’ਚੋਂ ਪਟਾਕਿਆਂ ਦਾ ਵੱਡਾ ਜ਼ਖੀਰਾ ਬਰਾਮਦ

ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਪੁੁਲੀਸ ਨੇ ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਇਕ ਵੱਡੀ ਕਾਰਵਾਈ ਵਿਚ ਵੀਰਵਾਰ ਦੇਰ ਰਾਤ ਫਗਵਾੜਾ ਨੇੜੇ ਪਿੰਡ ਮੇਹਲੀ ਦੇ ਪੋਲਟਰੀ ਫਾਰਮ ਤੋਂ ਪਟਾਕਿਆਂ ਤੇ ਵਿਸਫੋਟਕ ਸਮੱਗਰੀ ਦਾ ਵੱਡਾ ਜ਼ਖੀਰਾ ਬਰਾਮਦ ਕੀਤਾ ਹੇ। ਨਵਾਂਸ਼ਹਿਰ ਪੁਲੀਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸਐੈੱਸਪੀ ਮਹਿਤਾਬ ਦੀ ਨਿਗਰਾਨੀ ਹੇਠ ਕੀਤੀ ਇਸ ਕਾਰਵਾਈ ਵਿਚ 3850 ਕਿਲੋ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਗਈ ਹੈ ਜਿਸ ਦੀ ਕੀਮਤ ਵਿਚ ਲੱਖਾਂ ਵਿਚ ਦੱਸੀ ਜਾਂਦੀ ਹੈ।ਡੀਜੀਪੀ ਗੌਰਵ ਯਾਦਵ ਨੇ ਵੀਰਵਾਰ ਦੇਰ ਰਾਤ ਇਸ ਘਟਨਾ ਦੀ ਪੁਸ਼ਟੀ ਕੀਤੀ ਅਤੇ ਇਸ ਨੂੰ ਦਸਹਿਰੇ ਵਰਗੇ ਤਿਉਹਾਰ ਤੋਂ ਪਹਿਲਾਂ ਇੱਕ ਅਹਿਮ ਪ੍ਰਾਪਤੀ ਦੱਸਿਆ। ਖੁਫੀਆ ਜਾਣਕਾਰੀ ਦੇ ਅਧਾਰ ’ਤੇ ਕਾਰਵਾਈ ਕਰਦੇ ਹੋਏ ਪੁਲੀਸ ਟੀਮ ਨੇ ਫਗਵਾੜਾ ਨੇੜੇ ਪਿੰਡ ਮੇਹਲੀ ਪੀਐਸ ਬਹਿਰਾਮ ਵਿੱਚ ਇੱਕ ਪੋਲਟਰੀ ਫਾਰਮ ’ਤੇ ਛਾਪਾ ਮਾਰਿਆ ਜਿੱਥੇ ਕਥਿਤ ਤੌਰ ‘’ਤੇ ਇੱਕ ਗੈਰ-ਕਾਨੂੰਨੀ ਪਟਾਕੇ ਬਣਾਉਣ ਦਾ ਕਾਰੋਬਾਰ ਅਤੇ ਸਟੋਰੇਜ ਯੂਨਿਟ ਚਲਾਇਆ ਜਾ ਰਿਹਾ ਸੀ।

Total Views: 3 ,
Real Estate