ਅਮਰੀਕੀ ਖ਼ਜ਼ਾਨਾ ਵਿਭਾਗ ਨੇ ਦੋ ਭਾਰਤੀ ਨਾਗਰਿਕਾਂ ਅਤੇ ਭਾਰਤ-ਅਧਾਰਿਤ ਇੱਕ ਆਨਲਾਈਨ ਫਾਰਮੇਸੀ ’ਤੇ ਅਮਰੀਕਾ ਵਿੱਚ ਫੈਂਟੇਨਿਲ ਅਤੇ ਹੋਰ ਨਸ਼ੀਲੇ ਪਦਾਰਥਾਂ ਵਾਲੀਆਂ ਤੇ ਫ਼ਰਜ਼ੀ ਨੁਸਖ਼ੇ ਵਾਲੀਆਂ ਗੋਲੀਆਂ ਸਪਲਾਈ ਕਰਨ ਦੇ ਦੋਸ਼ ਹੇਠ ਪਾਬੰਦੀਆਂ ਲਗਾਈਆਂ ਹਨ। ਅਮਰੀਕੀ ਖ਼ਜ਼ਾਨਾ ਵਿਭਾਗ ਦੇ ਆਫਿਸ ਆਫ ਫਾਰੇਨ ਐਸੇਟਸ ਕੰਟਰੋਲ (ਓ ਐੱਫ ਏ ਸੀ) ਵੱਲੋਂ ਬੁੱਧਵਾਰ ਨੂੰ ਜਾਰੀ ਕੀਤੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਾਦਿਕ ਅੱਬਾਸ ਹਬੀਬ ਸੱਯਦ ਅਤੇ ਖ਼ਿਜ਼ਰ ਮੁਹੰਮਦ ਇਕਬਾਲ ਸ਼ੇਖ ’ਤੇ ਸਾਂਝੇ ਤੌਰ ’ਤੇ ਲੱਖਾਂ ਦੀ ਗਿਣਤੀ ਵਿੱਚ ਫੈਂਟੇਨਿਲ ਅਤੇ ਹੋਰ ਨਸ਼ੀਲੇ ਪਦਾਰਥਾਂ ਵਾਲੀਆਂ ਫ਼ਰਜ਼ੀ ਨੁਸਖ਼ੇ ਵਾਲੀਆਂ ਗੋਲੀਆਂ ਸਪਲਾਈ ਕਰਨ ਵਿੱਚ ਉਨ੍ਹਾਂ ਦੀ ਭੂਮਿਕਾ ਹੋਣ ਦੇ ਦੋਸ਼ ਹੇਠ ਪਾਬੰਦੀਆਂ ਲਗਾਈਆਂ ਗਈਆਂ ਹਨ।
Total Views: 3 ,
Real Estate