ਯੂਨੀਵਰਸਿਟੀ ਕਾਲਜ ਵਿਖੇ ਕੌਮੀ ਸੇਵਾ ਯੋਜਨਾ ਸੱਤ ਰੋਜ਼ਾ ਕੈਂਪ ਦਾ ਸਮਾਪਨ ਸਮਾਰੋਹ

ਜਸਦੀਪ ਕੌਰ ਅਤੇ ਵੰਸ਼ ਸਰਵੋਤਮ ਵਲੰਟੀਅਰ ਵਜੋਂ ਸਨਮਾਨੇ ਗਏ

PNO(ਜੈਤੋ ):- ਯੂਨੀਵਰਸਿਟੀ ਕਾਲਜ ਜੈਤੋ ਵਿੱਚ ਕੌਮੀ ਸੇਵਾ ਯੋਜਨਾ ਵੱਲੋਂ ਆਯੋਜਿਤ ਸੱਤ ਰੋਜ਼ਾ ਕੈਂਪ ਦਾ ਸਮਾਪਨ ਸਮਾਰੋਹ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਸਮਾਜ ਸੇਵਾ ਅਤੇ ਜਾਗਰੂਕਤਾ ਨਾਲ ਸੰਬੰਧਿਤ ਵੱਖ-ਵੱਖ ਗਤੀਵਿਧੀਆਂ ਰਾਹੀਂ ਆਪਣਾ ਸਰਵੋਤਮ ਯੋਗਦਾਨ ਪਾਇਆ। ਕੈੰਪ ਦੇ ਪ੍ਰੋਗਰਾਮ ਅਫਸਰਾਂ ਵਿਸ਼ਾਲ ਸਿੰਗਲਾ ਅਤੇ ਡਾ. ਭਵਨਦੀਪ ਨੇ ਕੈੰਪ ਰਿਪੋਰਟ ਪੇਸ਼ ਕੀਤੀ।ਸਮਾਪਨ ਸਮਾਰੋਹ ਦੇ ਮੁੱਖ ਮਹਿਮਾਨ ਡਾ. ਨਰਿੰਦਰਜੀਤ ਸਿੰਘ ਬਰਾੜ ਸਨ, ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਰਾਸ਼ਟਰ ਨਿਰਮਾਣ, ਸਮਾਜਕ ਜ਼ਿੰਮੇਵਾਰੀ ਅਤੇ ਸੇਵਾ ਭਾਵਨਾ ਪ੍ਰਤੀ ਪ੍ਰੇਰਿਤ ਕੀਤਾ। ਇਸ ਮੌਕੇ ਕਾਲਜ ਇੰਚਾਰਜ ਡਾ. ਸਮਰਾਟ ਖੰਨਾ ਨੇ ਕੌਮੀ ਸੇਵਾ ਯੋਜਨਾ ਵਲੰਟੀਅਰਾਂ ਦੀ ਹੌਸਲਾ ਅਫ਼ਜ਼ਾਈ ਕਰਦੇ ਹੋਏ ਕਿਹਾ ਕਿ ਇਹ ਗਤੀਵਿਧੀਆਂ ਵਿਦਿਆਰਥੀਆਂ ਵਿੱਚ ਨੇਤ੍ਰਿਤਵ, ਅਨੁਸ਼ਾਸਨ ਅਤੇ ਟੀਮ ਵਰਕ ਦੇ ਗੁਣ ਪੈਦਾ ਕਰਦੀਆਂ ਹਨ. ਵਿਸ਼ੇਸ਼ ਮਹਿਮਾਨ ਵਜੋਂ ਭਾਰਤੀ ਸਟੇਟ ਬੈਂਕ ਦੇ ਮੁੱਖ ਮੈਨੇਜਰ ਗੁਰਮੇਲ ਸਿੰਘ ਅਤੇ ਇੰਦਰਜੀਤ ਸਿੰਘ ਸਿੱਧੂ ਨੇ ਵੀ ਵਲੰਟੀਅਰਾਂ ਦੀ ਹੌਸਲਾ ਅਫਜ਼ਾਈ ਕੀਤੀ।
ਪਿੰਡ ਗੁਰੂ ਕੀ ਢਾਬ ਦੇ ਸਰਪੰਚ ਜਸਵਿੰਦਰ ਸਿੰਘ ਅਤੇ ਪੰਚਾਇਤ ਵੱਲੋਂ ਕੈੰਪ ਲਈ ਭਰਪੂਰ ਸਹਿਯੋਗ ਦਿੱਤਾ ਗਿਆ ਅਤੇ ਕੈਂਪ ਦੌਰਾਨ ਵੱਖ-ਵੱਖ ਅਕਾਦਮਿਕ ਸੈਸ਼ਨਾਂ ਵਿੱਚ ਰਾਜਦੀਪ ਸਿੰਘ ਸੰਧੂ ਸਾਈਆਂ ਵਾਲਾ, ਸਮਾਜ ਸੇਵੀ ਸੁਰਿੰਦਰ ਮਹੇਸ਼ਵਰੀ ਅਤੇ ਕਾਲਜ ਦੇ ਸੀਨੀਅਰ ਅਧਿਆਪਕਾਂ ਵੱਲੋਂ ਆਪਣੇ ਲੈਕਚਰਾਂ ਰਾਹੀਂ ਵਲੰਟੀਅਰਾਂ ਨੂੰ ਸਮਾਜ ਸੇਵਾ ਲਈ ਪ੍ਰੇਰਿਤ ਕੀਤਾ ਗਿਆ. ਪਿੰਡ ਗੁਰੂ ਕੀ ਢਾਬ ਅਤੇ ਕਾਲਜ ਵਿਖੇ ਵੱਖ ਵੱਖ ਪ੍ਰੋਜੈਕਟ ਲੈ ਕੇ ਵਲੰਟੀਅਰਾਂ ਨੇ ਸਾਫ਼ ਸਫ਼ਾਈ ਦਾ ਕਾਰਜ ਕੀਤਾ. ਪਿੰਡ ਗੁਰੂ ਕੀ ਢਾਬ ਵਿਖੇ ‘ਵਿਕਸਤ ਭਾਰਤ ਲਈ ਨਸ਼ਾ ਮੁਕਤ ਨੌਜਵਾਨੀ’ ਨਾਅਰੇ ਹੇਠ ਇਕ ਰੈਲੀ ਦਾ ਆਯੋਜਨ ਕੀਤਾ ਗਿਆ. ਵਲੰਟੀਅਰ ਵਿਦਿਆਰਥੀਆਂ ਦੇ ਪ੍ਰਸ਼ਨੋਤਰੀ ਮੁਕਾਬਲੇ ਅਤੇ ਹੋਰ ਕਈ ਮਨੋਰੰਜਕ ਗਤੀਵਿਧੀਆਂ ਵੀ ਕਰਵਾਈਆਂ ਗਈਆਂ।ਇਸ ਕੈਂਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀ ਵੰਸ਼ ਅਤੇ ਵਿਦਿਆਰਥਣ ਜਸਦੀਪ ਕੌਰ ਨੂੰ ਸਰਵੋਤਮ ਵਲੰਟੀਅਰ ਵਜੋਂ ਸਨਮਾਨਤ ਕੀਤਾ ਗਿਆ। ਸੱਤ ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ ਦੇ ਪ੍ਰੋਗਰਾਮ ਅਫਸਰਾਂ ਦੇ ਸਹਿਯੋਗ ਲਈ ਇੰਜੀ. ਅਰਸ਼ਦੀਪ ਬਰਾੜ ਅਤੇ ਪ੍ਰੋਫੈਸਰ ਸਹਿਬਾਨ ਵਿਚ ਡਾ. ਰਾਜੀਵ ਕਪੂਰ, ਰੁਪਿੰਦਰਪਾਲ ਸਿੰਘ, ਅਭਿਤ ਜਿੰਦਲ, ਜਗਸੀਰ ਸਿੰਘ ਗਿੱਲ, ਸੁਮਨ, ਹਰਦੀਪ ਕੌਰ, ਡਾ. ਰਮਨਦੀਪ ਕੌਰ, ਡਾ. ਜਸਵਿੰਦਰ ਕੌਰ, ਜਸ਼ਨਦੀਪ ਕੌਰ ਅਤੇ ਅਰਸ਼ਦੀਪ ਸ਼ਰਮਾ ਅਤੇ ਐਨ.ਐੱਸ. ਐੱਸ. ਸਹਾਇਕ ਗੁਰਦੀਪ ਕਾਉਣੀ ਨੇ ਵਿਸ਼ੇਸ਼ ਯੋਗਦਾਨ ਪਾਇਆ. ਇਸ ਮੌਕੇ ਕਮਰਸ ਵਿਭਾਗ ਦੇ ਮੁਖੀ ਸ਼ਿਲਪਾ ਕਾਂਸਲ, ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਡਾ. ਸੁਭਾਸ਼ ਚੰਦਰ ਅਤੇ ਬਾਕੀ ਸਟਾਫ਼ ਮੈਂਬਰ ਵੀ ਮੌਜੂਦ ਸਨ।

Total Views: 111 ,
Real Estate