ਭਾਰਤ ਨੇ ਐਤਵਾਰ ਨੂੰ ਖੇਡੇ ਏਸ਼ੀਆ ਕੱਪ ਸੁਪਰ 4 ਦੇ ਮੁਕਾਬਲੇ ਦੌਰਾਨ ਪਾਕਿਸਤਾਨੀ ਕ੍ਰਿਕਟਰਾਂ ਹੈਰਿਸ ਰੌਫ਼ ਤੇ ਸਾਹਿਬਜ਼ਾਦਾ ਫ਼ਰਹਾਨ ਵੱਲੋਂ ਮੈਦਾਨ ’ਤੇ ਕੀਤੇ ਭੜਕਾਊ ਇਸ਼ਾਰਿਆਂ ਖਿਲਾਫ਼ ਕੌਮਾਂਤਰੀ ਕ੍ਰਿਕਟ ਕੌਂਸਲ (ICC) ਨੂੰ ਅਧਿਕਾਰਤ ਸ਼ਿਕਾਇਤ ਕੀਤੀ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਬੁੱਧਵਾਰ ਨੂੰ ਦੋਵੇਂ ਪਾਕਿਸਤਾਨੀ ਕ੍ਰਿਕਟਰਾਂ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਆਈਸੀਸੀ ਨੂੰ ਇਸ ਸਬੰਧੀ ਈ-ਮੇਲ ਪ੍ਰਾਪਤ ਹੋ ਗਈ ਹੈ। ਜੇਕਰ ਸਾਹਿਬਜ਼ਾਦਾ ਅਤੇ ਰੌਫ ਇਨ੍ਹਾਂ ਦੋਸ਼ਾਂ ਨੂੰ ਲਿਖਤੀ ਰੂਪ ਵਿੱਚ ਨਕਾਰਦੇ ਹਨ ਤਾਂ ਆਈਸੀਸੀ ਕੋਲ ਸੁਣਵਾਈ ਹੋਣ ਦੀ ਉਮੀਦ ਹੈ। ਉਨ੍ਹਾਂ ਨੂੰ ਸੁਣਵਾਈ ਲਈ ਆਈਸੀਸੀ ਦੇ ਇਲੀਟ ਪੈਨਲ ਰੈਫਰੀ ਰਿਚੀ ਰਿਚਰਡਸਨ ਸਾਹਮਣੇ ਪੇਸ਼ ਹੋਣਾ ਪੈ ਸਕਦਾ ਹੈ।
Total Views: 99 ,
Real Estate















