ਜਾਪਾਨ ਵਿੱਚ ਅਚਾਨਕ ਗਾਇਬ ਹੁੰਦੇ ਲੱਖਾਂ ਲੋਕ, ਜਾਣੋ ਕਿਉਂ

ਹਰ ਸਾਲ ਜਾਪਾਨ ਵਿੱਚ ਹਜ਼ਾਰਾਂ ਲੋਕ ਇਸ ਤਰ੍ਹਾਂ ਗਾਇਬ ਹੋ ਜਾਂਦੇ ਹਨ, ਜਿਵੇਂ ਕਿ ਉਹ ਹਵਾ ਵਿੱਚ ਮਿਲ ਗਏ ਹੋਣ। ਉਹ ਆਪਣੇ ਪਰਿਵਾਰ, ਕਰੀਅਰ, ਕਰਜ਼ੇ ਅਤੇ ਕਈ ਮਾਮਲਿਆਂ ਵਿੱਚ ਆਪਣੀ ਪੂਰੀ ਪਛਾਣ ਵੀ ਪਿੱਛੇ ਛੱਡ ਜਾਂਦੇ ਹਨ। ਜੀ ਹਾਂ ਇਹ ਜਾਪਾਨ ਵਿੱਚ ਵਾਪਰਣ ਵਾਲਾ ਆਮ ਵਰਤਾਰਾ ਹੈ। ਇਸ ਤਰ੍ਹਾਂ ਗਾਇਬ ਹੋਏ ਲੋਕਾਂ ਨੂੰ ਜੋਹਾਤਸੂ ਕਿਹਾ ਜਾਂਦਾ ਹੈ, ਜਿਸਦਾ ਅਰਥ ਹੈ ‘ਭਾਫ ਬਣ ਕੇ ਉੱਡ ਜਾਣਾ।’ ਇਹ ਲੋਕ ਸਮਾਜ ਤੋਂ ਗਾਇਬ ਹੋਣ ਦਾ ਫੈਸਲਾ ਖੁਦ ਲੈਂਦੇ ਹਨ, ਅਕਸਰ ਬਹੁਤ ਜ਼ਿਆਦਾ ਦਬਾਅ, ਨਿੱਜੀ ਅਸਫਲਤਾਵਾਂ ਜਾਂ ਨਵੀਂ ਜ਼ਿੰਦਗੀ ਸ਼ੁਰੂ ਕਰਨ ਦੀ ਇੱਛਾ ਕਾਰਨ ਲੋਕ ਅਜਿਹਾ ਫੈਸਲਾ ਲੈਂਦੇ ਹਨ।ਤੂਹਾਨੂੰ ਦੱਸ ਦਈਏ ਕਿ ਇਹ ਆਮ ਲਾਪਤਾ ਹੋਣ ਦੇ ਮਾਮਲਿਆਂ ਤੋਂ ਕੁੱਝ ਵੱਖਰਾ ਹੈ, ਕਿਉਂਕਿ ਇੱਥੇ ਲਾਪਤਾ ਹੋਣ ਦਾ ਕਾਰਨ ਅਪਰਾਧ ਜਾਂ ਕੋਈ ਹਾਦਸਾ ਨਹੀਂ ਹੁੰਦਾ, ਬਲਕਿ ਇਹ ਜ਼ਿਆਦਾਤਰ ਇੱਕ ਸੋਚਿਆ-ਸਮਝਿਆ, ਜਾਣਬੁੱਝ ਕੇ ਚੁੱਕਿਆ ਗਿਆ ਕਦਮ ਹੁੰਦਾ ਹੈ।”ਜੋਹਾਤਸੂ” ਸ਼ਬਦ ਦੀ ਵਰਤੋਂ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਜਾਪਾਨ ਵਿੱਚ ਆਰਥਿਕ ਮੁਸ਼ਕਲਾਂ ਦੌਰਾਨ ਗਾਇਬ ਹੋਏ ਲੋਕਾਂ ਲਈ ਕੀਤੀ ਗਈ ਸੀ। ਅੱਜ, ਇਹ ਸ਼ਬਦ ਇੱਕ ਵਿਆਪਕ ਸਮਾਜਿਕ ਵਰਤਾਰੇ ਨੂੰ ਦਰਸਾਉਂਦਾ ਹੈ, ਜਿਸ ਵਿੱਚ ਅਜਿਹੇ ਮਰਦ ਅਤੇ ਔਰਤਾਂ ਸ਼ਾਮਲ ਹਨ। ਲੋਕ ਆਰਥਿਕ ਤਬਾਹੀ, ਪਰਿਵਾਰ ਟੁੱਟਣ, ਪੜ੍ਹਾਈ ਵਿੱਚ ਅਸਫਲਤਾ ਜਾਂ ਮਾਨਸਿਕ ਸਮੱਸਿਆਵਾਂ ਕਾਰਨ ਸਮਾਜ ਤੋਂ ਆਪਣੇ ਆਪ ਨੂੰ ਮਿਟਾ ਦਿੰਦੇ ਹਨ।ਜਾਪਾਨ ਆਪਣੀ ਉੱਚ ਤਕਨੀਕੀ ਨਿਗਰਾਨੀ, ਕੌਮੀ ਪਛਾਣ ਪ੍ਰਣਾਲੀ ਅਤੇ ਰਿਕਾਰਡ ਰੱਖਣ ਦੀ ਸਖ਼ਤੀ ਲਈ ਜਾਣਿਆ ਜਾਂਦਾ ਹੈ। ਫਿਰ ਵੀ, ਹਰ ਸਾਲ ਹਜ਼ਾਰਾਂ ਲੋਕ ਕਿਵੇਂ ਗਾਇਬ ਹੋ ਜਾਂਦੇ ਹਨ? ਇਸ ਦਾ ਜਵਾਬ ਹੈ “ਯੋਨੀਗੇ-ਯਾ” (ਰਾਤੋ ਰਾਤ ਲੈ ਕੇ ਜਾਣ ਵਾਲੀਆਂ ਕੰਪਨੀਆਂ)। ਇਹ ਗੁਪਤ ਸੇਵਾਵਾਂ ਉਨ੍ਹਾਂ ਲੋਕਾਂ ਦੀ ਮਦਦ ਕਰਦੀਆਂ ਹਨ ਜੋ ਰਾਤੋ-ਰਾਤ ਆਪਣਾ ਜੀਵਨ ਛੱਡਣਾ ਚਾਹੁੰਦੇ ਹਨ। ਇਹ ਲੋਕਾਂ ਅਤੇ ਉਨ੍ਹਾਂ ਦੇ ਸਮਾਨ ਨੂੰ ਚੁੱਪਚਾਪ ਲੈ ਜਾਂਦੇ ਹਨ, ਬਿਨਾਂ ਕੋਈ ਸਵਾਲ ਪੁੱਛੇ। ਕਾਨੂੰਨੀ ਤੌਰ ’ਤੇ ਇਹ ਇੱਕ ਧੁੰਦਲਾ ਖੇਤਰ ਹੈ, ਪਰ ਪੂਰੀ ਤਰ੍ਹਾਂ ਗੈਰ-ਕਾਨੂੰਨੀ ਨਹੀਂ।2017 ਦੀ ਟਾਈਮ ਰਿਪੋਰਟ ਦੇ ਅਨੁਸਾਰ ਯੋਨੀਗੇ-ਯਾ ਸੇਵਾਵਾਂ ਦੀ ਲਾਗਤ ਆਮ ਤੌਰ ‘ਤੇ 50,000 ਯੇਨ ਤੋਂ 300,000 ਯੇਨ (ਲਗਭਗ 400–2,500 ਅਮਰੀਕੀ ਡਾਲਰ) ਤੱਕ ਹੁੰਦੀ ਹੈ, ਜੋ ਗਾਇਬ ਹੋਣ ਦੀ ਜਟਿਲਤਾ ’ਤੇ ਨਿਰਭਰ ਕਰਦੀ ਹੈ। ਬਹੁਤ ਸਾਰੇ ਲੋਕ ਟੋਕੀਓ ਦੇ ਸਾਨਿਆ ਜਾਂ ਓਸਾਕਾ ਦੇ ਕਾਮਾਗਾਸਾਕੀ ਵਰਗੇ ਹਾਸ਼ੀਏ ’ਤੇ ਪਏ ਇਲਾਕਿਆਂ ਵਿੱਚ ਪਹੁੰਚ ਜਾਂਦੇ ਹਨ, ਜਿੱਥੇ ਪਛਾਣ ਦੀ ਸਖ਼ਤ ਜਾਂਚ ਨਹੀਂ ਹੁੰਦੀ ਅਤੇ ਆਰਜ਼ੀ ਮਜ਼ਦੂਰੀ ਦਾ ਕੰਮ ਆਸਾਨੀ ਨਾਲ ਮਿਲ ਜਾਂਦਾ ਹੈ।

Total Views: 127 ,
Real Estate