ਬਠਿੰਡਾ ਵਿੱਚ ਰੇਹੜੀਆਂ ਅਤੇ ਝੁੱਗੀਆਂ ਵਾਲਿਆਂ ਖਿਲਾਫ਼ ਮੁਹਿੰਮ ਵਿੱਢਣ ਵਾਲੇ ਸਮਾਜ ਸੇਵੀ ਗੁਰਵਿੰਦਰ ਸ਼ਰਮਾ ਨੂੰ ਅੱਜ ਸਥਾਨਿਕ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸ਼ਰਮਾ ਅਤੇ ਉਸਦੇ ਸਾਥੀਆਂ ਅਤੇ ਦੋ ਅਣਪਛਾਤਿਆਂ ਖਿਲਾਫ਼ ਥਾਣਾ ਕੋਤਵਾਲੀ ਵਿੱਚ ਮੁਕੱਦਮਾ ਦਰਜ਼ ਕੀਤਾ ਗਿਆ ਹੈ।
ਵਿਨੈ ਯਾਦਵ ( ਬਿਹਾਰ ਨਿਵਾਸੀ ਹਾਲ ਆਬਾਦ ਕਿਰਾਏਦਾਰ ਹਾਜ਼ੀ ਰਤਨ ਮੁਹੱਲਾ , ਬਠਿੰਡਾ) ਦੀ ਸਿ਼ਕਾਇਤ ਤੇ ਪੁਲਿਸ ਨੇ ਬੀਐਨਐਸ 196, 197, 126 (2) , 351(2) ਅਤੇ 190 ਤਹਿਤ ਮੁਕੱਦਮਾ ਦਰਜ ਕੀਤਾ ਹੈ।
ਸਿ਼ਕਾਇਤ ਵਿੱਚ ਆਖਿਆ ਕਿ ਅਸੀਂ ਫਲ- ਸਬਜ਼ੀਆਂ ਦੀਆਂ ਰੇਹੜੀਆਂ ਲਗਾ ਕੇ ਰੋਜ਼ੀ ਰੋਟੀ ਕਮਾਉਂਦੇ ਹਾਂ , 13 ਮਈ ਨੂੰ ਗੁਰਵਿੰਦਰ ਸ਼ਰਮਾ ਆਪਣੇ ਕੁਝ ਸਾਥੀਆਂ ਨਾਲ ਉੱਥੇ ਆਇਆ ਅਤੇ ਉਸਨੇ ਸਾਡੀਆਂ ਰੇਹੜੀਆਂ ਨੂੰ ਘੇਰ ਕੇ ਸਾਡੇ ਨਾਲ ਹੱਥੋਪਾਈ ਕੀਤੀ ਅਤੇ ਸਾਨੂੰ ਹਿੰਦੀ / ਬਿਹਾਰੀ ਭਾਸ਼ਾ, ਜਾਤ ਅਤੇ ਧਰਮ ਪ੍ਰਤੀ ਗਲਤ ਟਿੱਪਣੀਆਂ ਕੀਤੀਆਂ ।
Total Views: 1 ,
Real Estate





















