ਪਿੰਡ ਹੁਸੈਨਪੁਰ ਦੇ ਸ਼ਿੰਦਰਪਾਲ ਨੇ ਕੇਬੀਸੀ ’ਚ ਜਿੱਤੇ 50 ਲੱਖ

ਪਿੰਡ ਹੁਸੈਨਪੁਰ(ਜਲੰਧਰ) ਵਾਸੀ ਨੌਜਵਾਨ ਕਾਰਪੇਂਟਰ ਨੇ ਕੌਣ ਬਣੇਗਾ ਕਰੋੜਪਤੀ ਟੀਵੀ ਪ੍ਰੋਗਰਾਮ ’ਚ ਹਿੱਸਾ ਲੈ ਕੇ 50 ਲੱਖ ਰੁਪਏ ਜਿੱਤ ਕੇ ਪਿੰਡ ਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਕਾਰਪੇਂਟਰ ਦਾ ਕੰਮ ਕਰਨ ਵਾਲਾ ਸ਼ਿੰਦਰਪਾਲ ਉਰਫ ਸੋਨੂੰ ਪਿਛਲੇ 6 ਸਾਲਾਂ ਤੋਂ ਕੌਣ ਬਣੇਗਾ ਕਰੋੜਪਤੀ ਪ੍ਰੋਗਰਾਮ ’ਚ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਇਸ ਵਾਰ ਉਹ ਇਸ ’ਚ ਜਾਣ ਵਿਚ ਸਫਲ ਹੋ ਗਿਆ। ਪ੍ਰੋਗਰਾਮ ’ਚ ਉਸ ਤੋਂ 15 ਸਵਾਲ ਪੁੱਛੇ ਗਏ ਜਿਸ ’ਚ 12ਵਾਂ ਸਵਾਲ ਉਨ੍ਹਾਂ ਨੂੰ ਬਹੁਤ ਜ਼ਿਆਦਾ ਔਖਾ ਲੱਗਾ, ਜਿਸ ਦਾ ਉਸ ਨੂੰ ਪਛਤਾਵਾ ਵੀ ਹੈ ਕਿ ਉਸ ਨੇ ਆਪਣੀ ਇਕ ਹੈਲਪਲਾਈਨ ਵੀ ਗੁਆ ਦਿੱਤੀ ਪਰ ਪਰਮਾਤਮਾ ਜੋ ਵੀ ਕਰਦਾ ਹੈ ਚੰਗੇ ਲਈ ਕਰਦਾ ਹੈ। 15ਵੇਂ ਸਵਾਲ ’ਤੇ ਗੇਮ ਛੱਡ ਦਾ ਫੈਸਲਾ ਕਰ ਲਿਆ ਸੀ।

Total Views: 153 ,
Real Estate