ਉਤਰ ਪ੍ਰਦੇਸ਼ ‘ਚ ‘ਤੂਫ਼ਾਨ’ ! 90 ਤੋਂ ਵੱਧ ਲੋਕਾਂ ਦੀ ਮੌਤ

ਉਤਰ ਪ੍ਰਦੇਸ਼ (UP News) ‘ਚ ਬੁੱਧਵਾਰ ਨੂੰ ਤੇਜ਼ ਤੂਫਾਨ ਤੇ ਹਨ੍ਹੇਰੀ ਮੌਤ ਬਣ ਕੇ ਚੱਲੀ। ਕਈ ਜ਼ਿਲ੍ਹਿਆਂ ਵਿੱਚ ਤੇਜ਼ ਤੂਫ਼ਾਨ, ਧੂੜ ਭਰੀ ਹਨੇਰੀ ਅਤੇ ਭਾਰੀ ਬਾਰਿਸ਼ ਨੇ ਤਬਾਹੀ ਮਚਾ ਕੇ ਰੱਖ ਦਿੱਤੀ। ਪ੍ਰਯਾਗਰਾਜ, ਪ੍ਰਤਾਪਗੜ੍ਹ, ਭਦੋਹੀ, ਫਤਿਹਪੁਰ, ਉਨਾਓ, ਕਾਨਪੁਰ ਦੇਹਾਤ, ਚੰਦੌਲੀ, ਸੋਨਭਦਰ, ਬਰੇਲੀ, ਮਿਰਜ਼ਾਪੁਰ ਅਤੇ ਬਦਾਯੂੰ ਜ਼ਿਲ੍ਹਿਆਂ ਵਿੱਚ 74 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ।ਇਕੱਲੇ ਪ੍ਰਯਾਗਰਾਜ ਵਿੱਚ ਹੀ 17 ਮੌਤਾਂ ਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਕੀਤੀ ਗਈ ਹੈ। ਇਸ ਤੋਂ ਇਲਾਵਾ, ਭਦੋਹੀ ਜ਼ਿਲ੍ਹੇ ਤੋਂ 16, ਮਿਰਜ਼ਾਪੁਰ ਤੋਂ 14, ਫਤਿਹਪੁਰ ਜ਼ਿਲ੍ਹੇ ਤੋਂ 9, ਉਨਾਓ ਤੋਂ 4, ਬਰੇਲੀ ਤੋਂ 4, ਕਾਨਪੁਰ ਦੇਹਾਤ ਤੋਂ 3, ਬਦਾਯੂੰ ਤੋਂ 5, ਚੰਦੌਲੀ ਤੋਂ 2 ਅਤੇ ਸੋਨਭਦਰ ਤੋਂ 1 ਮੌਤਾਂ ਹੋਈਆਂ ਹਨ। ਜ਼ਿਲ੍ਹਿਆਂ ਵਿੱਚ ਰਾਹਤ ਅਤੇ ਬਚਾਅ ਕਾਰਜ ਵੀ ਤੁਰੰਤ ਸ਼ੁਰੂ ਕਰ ਦਿੱਤੇ ਗਏ।

Total Views: 2 ,
Real Estate