ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਡਿਪਾਰਟਮੈਂਟ ਆਫ ਬਿਜਨਸ ਸਟਡੀਜ਼ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈੰਪਸ ਤਲਵੰਡੀ ਸਾਬੋ ਦੇ ਪ੍ਰੋਫੈਸਰ ਡਾ. ਅਮਨਦੀਪ ਸਿੰਘ ਨੂੰ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਤਲਵੰਡੀ ਸਾਬੋ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਡਾ ਅਮਨਦੀਪ ਸਿੰਘ ਪਿਛਲੇ 25 ਸਾਲਾਂ ਤੋਂ ਇਸ ਕੈਂਪਸ ਵਿਖੇ ਪ੍ਰਾਧਿਆਪਨ ਕਾਰਜ ਅਤੇ ਖੋਜਾਰਥੀਆਂ ਦੀ ਯੋਗ ਅਗਵਾਈ ਕਰਦੇ ਆ ਰਹੇ ਹਨ। ਗੁਰੂ ਕਾਸ਼ੀ ਕੈਂਪਸ ਤਲਵੰਡੀ ਸਾਬੋ ਦੇ ਚਾਰਜ ਦੇ ਨਾਲ ਹੀ ਰਿਜਨਲ ਸੈਂਟਰ ਬਠਿੰਡਾ ਅਤੇ ਪੰਜਾਬੀ ਯੂਨੀਵਰਸਿਟੀ ਕੈਂਪਸ ਮੌੜ ਦੇ ਡਾਇਰੈਕਟਰ ਵਜੋਂ ਵੀ ਵਾਧੂ ਚਾਰਜ ਦੀ ਜਿੰਮੇਵਾਰੀ ਨਿਭਾਉਣਗੇ। ਇਸ ਮੌਕੇ ਤੇ ਸਮੂਹ ਫੈਕਲਟੀ ਮੈਂਬਰ ਟੀਚਿੰਗ ਤੇ ਨਾਨ ਟੀਚਿੰਗ ਨੇ ਡਾ. ਅਮਨਦੀਪ ਸਿੰਘ ਨੂੰ ਵਧਾਈਆਂ ਅਤੇ ਸ਼ੁਭ ਇੱਛਾਵਾ ਦਿੱਤੀਆਂ. ਯੂਨੀਵਰਸਿਟੀ ਕਾਲਜ ਜੈਤੋ ਦੇ ਸੀਨੀਅਰ ਫੈਕਲਟੀ ਮੈਂਬਰ ਡਾ. ਪਰਮਿੰਦਰ ਸਿੰਘ ਤੱਗੜ ਨੇ ਮਾਣ ਅਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਦੱਸਿਆ ਕਿ ਡਾ. ਅਮਨਦੀਪ ਸਿੰਘ ਪੱਤਰਕਾਰੀ ਖੇਤਰ ਵਿਚ ਪ੍ਰਸਿੱਧ ਹਸਤੀ ਮਰਹੂਮ ਗੁਰਮੀਤ ਸਿੰਘ ਕੋਟਕਪੂਰਾ ਦੇ ਲਖ਼ਤ-ਇ -ਜਿਗਰ ਹਨ. ਉਨ੍ਹਾਂ ਨੂੰ ਇਸ ਮੌਕੇ ਦਰਸ਼ਨਪਲ ਸ਼ਰਮਾ ਚੇਅਰਮੈਨ ਹੱਸਰਾਜ ਵਿਦਿਅਕ ਸੰਸਥਾਵਾਂ ਬਾਜਾਖਾਨਾ, ਰਾਜ ਕੁਮਾਰ ਥਾਪਰ ਚੇਅਰਮੈਨ ਸੰਤ ਬਾਬਾ ਮੋਹਨ ਦਾਸ ਵਿਦਿਅਕ ਸੰਸਥਾਵਾਂ ਕੋਟ ਸੁਖੀਆ ਅਤੇ ਸੁਖਚੈਨ ਸਿੰਘ ਬਰਾੜ ਚੇਅਰਮੈਨ ਮੇਜਰ ਅਜਾਇਬ ਸਿੰਘ ਵਿਦਿਅਕ ਸੰਸਥਾਵਾਂ ਜੀਵਨਵਾਲਾ, ਪ੍ਰੋ. ਰਾਜਪਾਲ ਸਿੰਘ, ਚਰਨਜੀਵ ਸ਼ਰਮਾ ਸਮੇਤ ਬਹੁਤ ਸਾਰੀਆਂ ਅਕਾਦਮਿਕ ਹਸਤੀਆਂ ਨੇ ਵਧਾਈ ਦਿੰਦਿਆਂ ਕਿਹਾ ਕਿ ਡਾ. ਅਮਨਦੀਪ ਸਿੰਘ ਇਸ ਨਿਯੁਕਤੀ ਨਾਲ਼ ਜੈਤੋ ਅਤੇ ਕੋਟਕਪੂਰੇ ਦਾ ਮਾਣ ਵਧਿਆ ਹੈ।
ਪ੍ਰੋ. ਅਮਨਦੀਪ ਸਿੰਘ ਨੂੰ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈੰਪਸ ਦੇ ਡਾਇਰੈਕਟਰ ਨਿਯੁਕਤ ਹੋਣ ‘ਤੇ ਵਧਾਈ ਦਿੱਤੀ
Total Views: 144 ,
Real Estate















