ਪਹਿਲਗਾਮ ਦਹਿਸ਼ਤੀ ਹਮਲੇ ਦੇ ਪੀੜਤ ਸ਼ੁਭਮ ਦਿਵੇਦੀ Shubham Dwivedi ਦੀ ਪਤਨੀ ਐਸ਼ਾਨਿਆ ਦਿਵੇਦੀ ਨੇ ਐਤਵਾਰ ਨੂੰ ਭਾਰਤ ਤੇ ਪਾਕਿਸਤਾਨ India-Pakistan ਵਿਚਾਲੇ ਹੋਣ ਵਾਲੇ Asia cup ਏਸ਼ੀਆ ਕੱਪ ਕ੍ਰਿਕਟ ਮੈਚ ਦੇ ਬਾਈਕਾਟ ਦਾ ਸੱਦਾ ਦਿੱਤਾ ਹੈ।Aishanya Dwivedi ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਟੈਲੀਵਿਜ਼ਨ ’ਤੇ ਵੀ ਮੈਚ ਨਾ ਦੇਖਣ। ਉਸ ਨੇ ਕਿਹਾ, ‘ਮੈਂ ਲੋਕਾਂ ਨੂੰ ਇਸ ਦਾ ਬਾਈਕਾਟ ਕਰਨ ਦੀ ਅਪੀਲ ਕਰਦੀ ਹਾਂ। ਨਾ ਤਾਂ ਇਸ ਨੂੰ ਦੇਖਣ ਜਾਓ ਅਤੇ ਨਾ ਹੀ ਦੇਖਣ ਲਈ ਟੀਵੀ ਚਲਾਓ।’
ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੀ ਨਿਖੇਧੀ ਕਰਦਿਆਂ ਉਸ ਨੇ ਕਿਹਾ ਕਿ ਬੋਰਡ ਅਤਿਵਾਦੀ ਹਮਲੇ ਵਿੱਚ ਮਾਰੇ ਗਏ 26 ਵਿਅਕਤੀਆਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਸ਼ੀਲ ਨਹੀਂ ਹੈ।ਭਾਰਤੀ ਕ੍ਰਿਕਟ ਟੀਮ ’ਤੇ ਸਵਾਲ ਉਠਾਉਂਦਿਆਂ ਉਸ ਨੇ ਦਾਅਵਾ ਕੀਤਾ ਕਿ ਦੋ-ਤਿੰਨ ਕ੍ਰਿਕਟਰਾਂ ਨੂੰ ਛੱਡ ਕੇ ਕਿਸੇ ਵੀ ਖਿਡਾਰੀ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਇਸ ਮੈਚ ਦੇ ਬਾਈਕਾਟ ਦੀ ਮੰਗ ਨਹੀਂ ਕੀਤੀ। ਉਸ ਨੇ ਕਿਹਾ ਕਿ ਕ੍ਰਿਕਟਰਾਂ ਨੂੰ ਆਪਣੇ ਦੇਸ਼ ਲਈ ਸਟੈਂਡ ਲੈਣਾ ਚਾਹੀਦਾ ਹੈ। ਉਸ ਨੇ ਸਪਾਂਸਰਾਂ ਅਤੇ ਬ੍ਰਾਡਕਾਸਟਰਾਂ ’ਤੇ ਵੀ ਸਵਾਲ ਚੁੱਕੇ। ਉੱਧਰ ਸ਼ਿਵ ਸੈਨਾ (ਯੂ ਬੀ ਟੀ) ਦੇ ਪ੍ਰਧਾਨ ਊਧਵ ਠਾਕਰੇ ਨੇ ਵੀ ਇਸ ਮੈਚ ਦਾ ਵਿਰੋਧ ਕੀਤਾ ਹੈ।
ਪਹਿਲਗਾਮ ਹਮਲੇ ’ਚ ਮਾਰੇ ਸ਼ੁਭਮ ਦੀ ਪਤਨੀ ਵੱਲੋਂ India-Pakistan cricket ਮੈਚ ਦੇ ਬਾਈਕਾਟ ਦਾ ਸੱਦਾ
Total Views: 8 ,
Real Estate