ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੀ ਵਿਦਿਆਰਥਣ ਸੰਦੀਪ ਕੌਰ 8.8 ਐਸ.ਜੀ.ਪੀ.ਏ. ਨਾਲ ਅੱਵਲ

ਯੂਨੀਵਰਸਿਟੀ ਕਾਲਜ ਜੈਤੋ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਐਮ. ਏ. ਪੰਜਾਬੀ ਸਮੈਸਟਰ ਪਹਿਲਾ ਦੇ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਸੰਦੀਪ ਕੌਰ, ਮਨਜੀਤ ਕੌਰ ਅਤੇ ਰਮਨਦੀਪ ਕੌਰ

ਯੂਨੀਵਰਸਿਟੀ ਕਾਲਜ ਜੈਤੋ ਦਾ ਐਮ. ਏ. ਪੰਜਾਬੀ ਸਮੈਸਟਰ ਪਹਿਲਾ ਦਾ ਨਤੀਜਾ ਵਧੀਆ ਰਿਹਾ
ਜੈਤੋ (PNO)- ਯੂਨੀਵਰਸਿਟੀ ਕਾਲਜ ਜੈਤੋ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਐਮ. ਏ. ਪੰਜਾਬੀ ਸਮੈਸਟਰ ਪਹਿਲਾ ਦਾ ਨਤੀਜਾ ਵਧੀਆ ਰਿਹਾ। ਕਾਲਜ ਦੇ ਸੀਨੀਅਰ ਮੋਸਟ ਫੈਕਲਟੀ ਮੈਂਬਰ ਅਤੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ ਤੱਗੜ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਹਾਲ ਹੀ ਵਿਚ ਐਲਾਨੇ ਇਸ ਨਤੀਜੇ ਵਿਚ ਸੰਦੀਪ ਕੌਰ ਨੇ 8.80 ਐਸ.ਜੀ.ਪੀ.ਏ. ਨਾਲ ਪ੍ਰਥਮ ਸਥਾਨ ਹਾਸਲ ਕੀਤਾ ਹੈ। ਦੂਜੇ ਸਥਾਨ ’ਤੇ ਰਹਿਣ ਵਾਲੀ ਮਨਜੀਤ ਕੌਰ ਨੇ 7.60 ਐਸ.ਜੀ.ਪੀ.ਏ. ਅੰਕ ਹਾਸਲ ਕੀਤੇ ਹਨ ਅਤੇ ਰਮਨਦੀਪ ਕੌਰ ਨੇ 7 ਐਸ.ਜੀ.ਪੀ.ਏ ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ ਹੈ। ਕਾਲਜ ਇੰਚਾਰਜ ਡਾ. ਸਮਰਾਟ ਖੰਨਾ, ਕਾਮਰਸ ਵਿਭਾਗ ਦੇ ਮੁਖੀ ਪ੍ਰੋ. ਸ਼ਿਲਪਾ ਕਾਂਸਲ ਅਤੇ ਕੰਪਿਊਟਰ ਵਿਭਾਗ ਦੇ ਮੁਖੀ ਡਾ. ਸੁਭਾਸ਼ ਚੰਦਰ ਸਮੇਤ ਸਮੂਹ ਸਟਾਫ਼ ਨੇ ਸ਼ਾਨਦਾਰ ਨਤੀਜੇ ਵਾਲੇ ਵਿਦਿਆਰਥੀਆਂ ਅਤੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ ਤੱਗੜ, ਰੁਪਿੰਦਰਪਾਲ ਸਿੰਘ, ਡਾ. ਗੁਰਬਿੰਦਰ ਕੌਰ ਬਰਾੜ, ਜਗਸੀਰ ਸਿੰਘ ਗਿੱਲ, ਡਾ. ਲਖਵਿੰਦਰ ਸਿੰਘ ਬਰਾੜ, ਡਾ. ਜਸਵਿੰਦਰ ਕੌਰ, ਡਾ. ਹਲਵਿੰਦਰ ਸਿੰਘ, ਗੁਰਜੀਤ ਕੌਰ, ਲਾਇਬ੍ਰੇਰੀਅਨ ਮੀਨਾਕਸ਼ੀ ਜੋਸ਼ੀ ਅਤੇ ਐਮ. ਏ. ਪੰਜਾਬੀ ਦੇ ਡੀਲਿੰਗ ਸਹਾਇਕ ਗੁਰਦੀਪ ਚੰਦ ਨੂੰ ਹਾਰਦਿਕ ਮੁਬਾਰਕਬਾਦ ਪੇਸ਼ ਕੀਤੀ ਹੈ।

Total Views: 121 ,
Real Estate