ਜੰਮੂ-ਕਸ਼ਮੀਰ ਦੇ ਰਿਆਸੀ ਵਿਚ ਰਾਮਨਗਰ ਦੇ ਐਸਡੀਐਮ ਅਤੇ ਉਨ੍ਹਾਂ ਦੇ ਪੁੱਤਰ ਦੀ ਮੌਤ

ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿੱਚ ਇੱਕ ਦਰਦਨਾਕ ਹਾਦਸੇ ਵਿੱਚ ਰਾਮਨਗਰ ਸਬ-ਡਿਵੀਜ਼ਨਲ ਮੈਜਿਸਟ੍ਰੇਟ (ਐਸਡੀਐਮ) ਰਾਜਿੰਦਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਦੀ ਮੌਤ ਹੋ ਗਈ। ਇਹ ਹਾਦਸਾ ਸਲੂਖ ਇਖਤਾਰ ਨਾਲਾ ਖੇਤਰ ਦੇ ਨੇੜੇ ਵਾਪਰਿਆ, ਜਦੋਂ ਉਨ੍ਹਾਂ ਦੀ ਗੱਡੀ (ਬੋਲੇਰੋ) ਲੈਂਡਸਲਾਈਡ ਦੀ ਲਪੇਟ ਵਿਚ ਆ ਗਈ ਸੀ।ਰਾਜਿੰਦਰ ਸਿੰਘ ਜੰਮੂ ਅਤੇ ਕਸ਼ਮੀਰ ਪ੍ਰਸ਼ਾਸਨਿਕ ਸੇਵਾ (ਜੇਕੇਏਐਸ) ਦੇ ਅਧਿਕਾਰੀ ਸਨ। ਪੁਲਿਸ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਰਜਿੰਦਰ ਸਿੰਘ ਆਪਣੇ ਪਰਿਵਾਰ ਨਾਲ ਧਰਮਾੜੀ ਤੋਂ ਆਪਣੇ ਜੱਦੀ ਪਿੰਡ ਪੱਟੀਆਂ ਵਾਪਸ ਆ ਰਹੇ ਸਨ। ਇਸ ਦੌਰਾਨ ਅਚਾਨਕ ਜ਼ਮੀਨ ਖਿਸਕਣ ਕਾਰਨ ਉਨ੍ਹਾਂ ਦੀ ਕਾਰ ਮਲਬੇ ਹੇਠ ਦੱਬ ਗਈ।ਹਾਦਸੇ ਵਿੱਚ ਐਸਡੀਐਮ ਦੀ ਪਤਨੀ ਅਤੇ ਦੋ ਰਿਸ਼ਤੇਦਾਰ ਜ਼ਖ਼ਮੀ ਹੋ ਗਏ।

Total Views: 169 ,
Real Estate