ਪਿੰਡ ਹਰਰਾਏਪੁਰ ‘ਚ 12ਵੀਂ ਮੌਤ !

ਬਠਿੰਡਾ ਦੇ ਪਿੰਡ ਹਰਰਾਇਪੁਰ ‘ਚ ਨਸ਼ੇ ਦੀ ਓਵਰ ਡੋਜ ਨਾਲ ਬਾਰਵੀਂ ਮੌਤ ਹੋਈ ਹੈ।ਅੱਜ ਅਕਾਸ਼ਦੀਪ ਸਿੰਘ (23) ਪਿਤਾ ਜਗਰੂਪ ਸਿੰਘ
ਦੀ ਤਾਜਾ ਹੋਈ ਮੌਤ ਮਗਰੋਂ ਪਿੰਡ ਵਿਾਚ ਸੋਗ ਤੇ ਸਹਿਮ ਦਾ ਮਾਹੌਲ ਹੈ।ਪਿੰਡ ਵਾਸੀਆਂ ਨੇ ਡੀ.ਸੀ. ਬਠਿੰਡਾ ਅੱਗੇ ਬੇਨਤੀ ਕਰਦਿਆਂ ਕਿਹਾ ਹੈ ਕਿ “ਸਾਡੇ ਪਿੰਡ ਇਹ ਬਾਰਵੀਂ ਮੌਤ ਹੈ ਜੋ ਚਿੱਟੇ ਨਸ਼ੇ ਕਾਰਨ ਹੋਈ ਹੈ
ਕਿਸੇ ਕੇਸ ਚ ਚੰਗੀ ਤਰਾਂ ਕੋਈ ਪੁਲਿਸ ਕਾਰਵਾਈ ਨਹੀ ਕੀਤੀ ਗਈ ਸਿਰਫ ਦੋ ਮਿੰਟ ਵਿਖਾਵਾ ਕਰਕੇ ਟਾਲ ਮਟੋਲ ਕਰ ਦਿੱਤੀ ਜਾਂਦੀ ਆ
ਕਿਰਪਾ ਕਰਕੇ ਇਹ ਮਹਾਮਾਰੀ ਦਾ ਹੱਲ ਕੀਤਾ ਜਾਵੇ ਨਹੀ ਸਾਡੇ ਪਿੰਡਾਂ ਚੋਂ ਨੌਜਵਾਨ ਭਾਲੇ ਨਹੀ ਥਿਆਉਣੇ” ।

Total Views: 168 ,
Real Estate