ਟੋਰਾਂਟੋ (ਬਲਜਿੰਦਰ ਸੇਖਾ)- ਹਰ ਵਾਰ ਦੀ ਤਰਾਂ ਇਸ ਸਾਲ ਦਾ ਪੰਜਾਬ ਡੇਅ ਮੇਲਾ ਅਗਸਤ 30,2025 ਨੂੰ Woodbine Mall parking lot ਵਿਖੇ ਹੋਣ ਜਾ ਰਿਹਾ।ਜਿਸ ਵਿੱਚ ਸਵੇਰੇ ਬੱਚਿਆਂ ਦੇ ਕੰਪੀਟੀਸ਼ਨ ਹੋਣਗੇ।ਫਿਰ ਭੈਣਾਂ ਲਈ ਤੀਆਂ ਤੋ ਬਾਦ ਵਿਚ ਸੀਪ ਦੀ ਬਾਜ਼ੀ,ਟਰੱਕ ਤੇ ਜੀਪ ਸ਼ੋਅ,ਮੋਟਰ ਸਾਈਕਲ ਸ਼ੋਅ,ਕਬੂਤਰਾਂ ਦੀ ਬਾਜ਼ੀ,ਕੁਤਿਆ ਦੀਆਂ ਦੌੜਾਂ ਤੇ ਦੁਪਹਿਰ 01.00 ਵਜੇ ਤੋਂ ਰਾਤ ਦੇ 09.00 ਵਜੇ ਤੱਕ ਖੁੱਲ੍ਹਾ ਅਖਾੜਾ।ਹੁਣ ਤੱਕ ਦੀ ਲਿਸਟ ਵਿੱਚ ਕੋਰੇਆਲਾ ਮਾਨ,ਕੇ ਐਸ ਮੱਖਣ,ਮੰਗੀ ਮਾਹਲ,ਸੁਰਿੰਦਰ ਮਾਨ ਤੇ ਕਰਮਜੀਤ ਕੰਮੋ ਫਾਈਨਲ ਹੋ ਚੁੱਕੇ ਹਨ ਤੇ ਹੋਰ ਕਲਾਕਾਰ add ਹੋਣ ਜਾ ਰਹੇ ਹਨ ।ਯਾਦ ਰਹੇ ਇਸ ਮੇਲੇ ਦੀ ਕੋਈ ਟਿਕਟ ਨਹੀਂ ਹੁੰਦੀ ।ਸਾਡੇ ਨਾਲ ਇਹ ਜਾਣਕਾਰੀ ਮੇਲੇ ਦੇ ਪ੍ਰਬੰਧਕ ਜਸਵਿੰਦਰ ਖੋਸਾ, ਪੁਸ਼ਪਿੰਦਰ ਸੰਧੂ, ਅਵਤਾਰ ਧਾਲੀਵਾਲ ਤੇ ਟੀਮ ਨੇ ਸਾਂਝੀ ਕੀਤੀ।ਹੋਰ ਜਾਣਕਾਰੀ ਲਈ ਸੰਪਰਕ ਨੰਬਰ 4163661600 ਹੈ ।
Total Views: 215 ,
Real Estate


















