ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਦੇ ਇੱਕ ਗ੍ਰੰਥੀ ਦੀਆਂ ਤਿੰਨ ਧੀਆਂ ਨੇ ਮਈ-2025 ਵਿੱਚ ਹੋਈ ਯੂ.ਜੀ.ਸੀ ਦੀ ਪ੍ਰੀਖਿਆ ਪਾਸ ਕੀਤੀ ਹੈ। ਤਿੰਨੋਂ ਭੈਣਾਂ ਨੇ ਇਹ ਪ੍ਰੀਖਿਆ ਪਾਸ ਕਰਕੇ ਭਵਿੱਖ ਵਿੱਚ ਪੀ.ਐਚ.ਡੀ ਕਰਨ ਅਤੇ ਪ੍ਰੋਫੈਸਰ ਬਣਨ ਦਾ ਟੀਚਾ ਮਿਥਿਆ ਹੈ। ਇਹ ਤਿੰਨੋਂ ਲੜਕੀਆਂ ਦਾ ਪਰਿਵਾਰ ਆਰਥਿਕ ਤੌਰ ’ਤੇ ਤੰਗੀ ਦਾ ਹੀ ਸ਼ਿਕਾਰ ਰਿਹਾ ਹੈ।ਬੁਢਲਾਡਾ ਦੇ ਗ੍ਰੰਥੀ ਬਿੱਕਰ ਸਿੰਘ ਦੀਆਂ ਤਿੰਨ ਧੀਆਂ ਰਿੰਪੀ ਕੌਰ,ਬੇਅੰਤ ਕੌਰ ਅਤੇ ਹਰਦੀਪ ਕੌਰ ਨੇ ਮਈ ਮਹੀਨੇ ’ਚ ਹੋਈ ਯੂ.ਜੀ.ਸੀ Exam ਵਿਚੋਂ ਚੰਗੇ ਰੈਂਕ ਹਾਸਲ ਕੀਤੇ ਹਨ। ਬੇਅੰਤ ਕੌਰ ਨੇ ਦੱਸਿਆ ਕਿ ਬਚਪਨ ਤੋਂ ਹੀ ਉਨ੍ਹਾਂ ਨੂੰ ਪੜਨ ਅਤੇ ਪ੍ਰੋਫੈਸਰ ਬਣਨ ਦਾ ਸ਼ੌਂਕ ਹੈ। ਇਸੇ ਸ਼ੌਂਕ ਨੂੰ ਮੁੱਖ ਰੱਖਕੇ ਤਿੰਨੇ ਭੈਣਾਂ ਨੇ ਇਹ ਪ੍ਰੀਖਿਆ ਦਿੱਤੀ, ਜਿਸ ਦਾ ਨਤੀਜਾ ਕਰੀਬ ਇੱਕ ਹਫ਼ਤੇ ਪਹਿਲਾਂ ਹੀ ਘੋਸ਼ਿਤ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਬੇਸ਼ੱਕ ਉਨ੍ਹਾਂ ਮਾਪੇ ਮਜ਼ਦੂਰ ਅਤੇ ਘੱਟ ਪੜ੍ਹੇ ਲਿਖੇ ਹਨ, ਪਰ ਉਨ੍ਹਾਂ ਸਦਾ ਹੀ ਆਪਣੀਆਂ ਧੀਆਂ ਨੂੰ ਪੜ੍ਹਨ ਲਈ ਪ੍ਰੇਰਿਤ ਕੀਤਾ, ਜਿਸ ਸਦਕਾ ਅੱਜ ਉਹ ਯੂ.ਜੀ.ਸੀ ਦੀ ਵੇਕਾਰੀ ਪ੍ਰੀਖਿਆ ਵਿਚੋਂ ਦੇਸ਼ ਭਰ ’ਚੋਂ 53ਵੇਂ ਅਤੇ ਉਚੇ ਰੈਂਕ ਹਾਸਲ ਕਰ ਸਕੀਆਂ ਹਨ। ਬੇਅੰਤ ਕੌਰ ਨੇ ਦੱਸਿਆ ਕਿ ਤਿੰਨ ਭੈਣਾਂ ਪ੍ਰੋਫੈਸਰ ਬਣਨਾ ਚਾਹੁੰਦੀਆਂ ਹਨ ਅਤੇ ਹੁਣ ਉਨ੍ਹਾਂ ਨੇ JRF ਪ੍ਰੀਖਿਆ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ, ਜਿਸ ਤੋਂ ਬਾਅਦ ਉਹ ਪੀ.ਐਚ.ਡੀ ਕਰਨਗੀਆਂ, ਉਨ੍ਹਾਂ ਦੱਸਿਆ ਕਿ ਆਸ ਹੈ ਕਿ ਤਿੰਨੋਂ ਭੈਣਾਂ ਪੀ.ਐਚ.ਡੀ ਵੀ ਇਕੱਠੀਆਂ ਹੀ ਕਰਨਗੀਆਂ।
ਪੰਜਾਬ : ਗ੍ਰੰਥੀ ਸਿੰਘ ਦੀਆਂ ਤਿੰਨ ਧੀਆਂ ਨੇ UGC Net ਪ੍ਰੀਖਿਆ ਕੀਤੀ ਪਾਸ
Total Views: 230 ,
Real Estate


















