ਢਿੱਗਾਂ ਡਿੱਗਣ ਕਾਰਨ ਮਲਬੇ ਹੇਠ 2 ਜਣੇ ਦੱਬੇ, ਕਈ ਵਾਹਨ ਰੁੜ੍ਹੇ

ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਜੇਲ੍ਹ ਰੋਡ ‘ਤੇ ਸੋਮਵਾਰ ਸਵੇਰੇ ਜ਼ਮੀਨ ਦਾ ਵੱਡਾ ਹਿੱਸਾ ਖਿਸਕ ਗਿਆ। ਇਸ ਹਾਦਸੇ ਵਿੱਚ ਦੋ ਲੋਕ ਮਲਬੇ ਹੇਠ ਦੱਬ ਗਏ, ਜਦੋਂ ਕਿ ਕੁਝ ਹੋਰ ਜ਼ਖਮੀ ਹੋ ਗਏ। ਕਈ ਵਾਹਨਾਂ ਦੇ ਵੀ ਮੌਕੇ ਤੋਂ ਵਹਿ ਜਾਣ ਦੀ ਖ਼ਬਰ ਹੈ। ਪ੍ਰਸ਼ਾਸਨ ਅਤੇ ਰਾਹਤ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ ਅਤੇ ਬਚਾਅ ਕਾਰਜਾਂ ਵਿੱਚ ਰੁੱਝੀਆਂ ਹੋਈਆਂ ਹਨ। ਸਥਾਨਕ ਲੋਕਾਂ ਅਨੁਸਾਰ, ਲਗਾਤਾਰ ਮੀਂਹ ਕਾਰਨ ਪਹਾੜੀ ਵਿੱਚ ਦਰਾਰ ਪੈ ਗਈ ਅਤੇ ਕੁਝ ਹੀ ਸਮੇਂ ਵਿੱਚ ਮਿੱਟੀ ਅਤੇ ਪੱਥਰਾਂ ਦਾ ਮਲਬਾ ਸੜਕ ‘ਤੇ ਡਿੱਗ ਗਿਆ।

Total Views: 291 ,
Real Estate