ਪੰਜਾਬ ’ਚ ’ਸੜਕ ਸੁਰੱਖਿਆ ਫੋਰਸ’ ਲਈ ਹਾਈਲਕਸ ਗੱਡੀਆਂ ਦੀ ਖਰੀਦ ਵਿਚ 14.5 ਕਰੋੜ ਰੁਪਏ ਦਾ ਘੁਟਾਲਾ !

ਦਿੱਲੀ ਦੇ ਕੈਬਨਿਟ ਮੰਤਰੀ ਤੇ ਭਾਜਪਾ ਦੇ ਕੌਮੀ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ’ਚ ’ਸੜਕ ਸੁਰੱਖਿਆ ਫੋਰਸ’ ਲਈ 144 ਟੋਇਟਾ ਹਾਈਲਕਸ ਗੱਡੀਆਂ ਦੀ ਖਰੀਦ ਵਿਚ 14.5 ਕਰੋੜ ਰੁਪਏ ਦੇ ਘੁਟਾਲੇ ਦਾ ਦੋਸ਼ ਲਗਾਇਆ ਹੈ ਅਤੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਆਖਿਆ ਹੈ ਕਿ ਉਹ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਨਹੀਂ ਤਾਂ ਇਸਦੀ ਸ਼ਿਕਾਇਤ ਸੀ ਬੀ ਆਈ ਨੂੰ ਸੌਂਪੀ ਜਾਵੇਗੀ।ਇਥੇ ਜਾਰੀ ਕੀਤੇ ਇਕ ਬਿਆਨ ਵਿਚ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਹਾਲ ਹੀ ਵਿਚ ਸ਼ੁਰੂ ਕੀਤੀ ’ਸੜਕ ਸੁਰੱਖਿਆ ਫੋਰਸ’ ਵਾਸਤੇ 144 ਟੋਇਟਾ ਹਾਈਲਕਸ ਗੱਡੀਆਂ ਦੀ ਖਰੀਦ ਕੀਤੀ ਗਈ ਹੈ। ਉਹਨਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਗੱਡੀਆਂ ਦੀ ਥੋਕ ਵਿਚ ਖਰੀਦ ਕੀਤੀ ਗਈ ਪਰ ਕੰਪਨੀ ਤੋਂ ਕੋਈ ਡਿਸਕਾਊਂਟ ਨਹੀਂ ਲਿਆ ਗਿਆ ਜਦੋਂ ਕਿ ਇਕ ਆਮ ਆਦਮੀ ਅਜਿਹੀ ਮਹਿੰਗੀ ਗੱਡੀ ਖਰੀਦਦਾ ਹੈ ਤਾਂ ਉਸਨੂੰ 10 ਲੱਖ ਰੁਪਏ ਪ੍ਰਤੀ ਵਾਹਨ ਡਿਸਕਾਊਂਟ ਮਿਲਦਾ ਹੈ।
ਉਹਨਾਂ ਨੇ ਅਰਵਿੰਦ ਕੇਜਰੀਵਾਲ ਨੂੰ ਆਖਿਆ ਕਿ ਉਹ ਦੱਸਣ ਕਿ 14.5 ਕਰੋੜ ਰੁਪਏ ਡਿਸਕਾਊਂਟ ਦਾ ਪੈਸਾ ਕੌਣ ਲੈ ਗਿਆ ? ਉਹਨਾਂ ਕਿਹਾ ਕਿ ਇਹ ਅਜਿਹਾ ਘੁਟਾਲਾ ਹੈ ਜਿਥੇ ਨਗਦ ਅਦਾਇਗੀ ਲੈ ਲਈ ਗਈ ਪਰ ਕਾਗਜ਼ਾਂ ਵਿਚ ਕੋਈ ਡਿਸਕਾਊਂਟ ਨਹੀਂ ਵਿਖਾਇਆ ਗਿਆ। ਉਹਨਾਂ ਕਿਹਾ ਕਿ ਇਹ ਸਰਕਾਰੀ ਖ਼ਜ਼ਾਨੇ ਨੂੰ ਸਿੱਧਾ ਨੁਕਸਾਨ ਹੈ। ਉਹਨਾਂ ਕਿਹਾ ਕਿ ਇਹ ਭ੍ਰਿਸ਼ਟਾਚਾਰ ਦਾ ਗੰਭੀਰ ਕੇਸ ਹੈ।

Total Views: 141 ,
Real Estate