ਇੰਡੋਨੇਸ਼ੀਆ ਦੇ ਉੱਤਰੀ ਸੁਲਾਵੇਸੀ ਵਿੱਚ ਟੈਲਿਸ ਟਾਪੂ ਨੇੜੇ ਐਤਵਾਰ ਨੂੰ ਇੱਕ ਭਿਆਨਕ ਹਾਦਸਾ ਵਾਪਰਿਆ। ਲਗਭਗ 280 ਲੋਕਾਂ ਨੂੰ ਲੈ ਕੇ ਜਾ ਰਹੀ ਇੱਕ ਯਾਤਰੀ ਜਹਾਜ਼ ਨੂੰ ਅੱਗ ਲੱਗ ਗਈ। ਇਸ ਘਟਨਾ ਵਿੱਚ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਕੁਝ ਲੋਕਾਂ ਨੇ ਆਪਣੀ ਜਾਨ ਬਚਾਉਣ ਲਈ ਸਮੁੰਦਰ ਵਿੱਚ ਛਾਲ ਮਾਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਇਹ ਜਹਾਜ਼ ਮਨਾਡੋ ਬੰਦਰਗਾਹ ਜਾ ਰਿਹਾ ਸੀ। ਅੱਗ ਤੋਂ ਬਚਣ ਲਈ ਕੁਝ ਯਾਤਰੀਆਂ ਨੇ ਸਮੁੰਦਰ ਵਿੱਚ ਛਾਲ ਮਾਰ ਦਿੱਤੀ, ਪਰ ਕੁਝ ਲੋਕ ਅਜੇ ਵੀ ਉਸ ਵਿੱਚ ਫਸੇ ਹੋਏ ਹਨ। ਇਸ ਜਹਾਜ਼ ਦਾ ਨਾਮ ਕੇਐਮ ਬਾਰਸੀਲੋਨਾ ਵੀਏ ਦੱਸਿਆ ਜਾ ਰਿਹਾ ਹੈ।
Total Views: 188 ,
Real Estate



















