ਦਿਲਜੀਤ ਦੁਸਾਂਝ ਦੀ ਫਿਲਮ ਸਰਦਾਰ ਜੀ-3 ਤੋਂ ਬਾਅਦ ਇਕ ਹੋਰ ਪੰਜਾਬੀ ਫਿਲਮ ‘ਤੇ ਭਾਰਤ ਵਿਚ ਬੈਨ ਲਗਾਇਆ ਗਿਆ ਹੈ। ਅਮਰਿੰਦਰ ਗਿੱਲ ਦੀ ਫਿਲਮ “ਚੱਲ ਮੇਰਾ ਪੁੱਤ-4” ‘ਤੇ ਰੋਕ ਲਗਾਈ ਗਈ ਹੈ। ਇਹ ਫਿਲਮ ਪੰਜਾਬ ਤੇ ਭਾਰਤ ਵਿਚ ਰਿਲੀਜ਼ ਨਹੀਂ ਹੋਵੇਗੀ। ਫੈਨਸ ਦੀਆਂ ਉਮੀਦਾਂ ‘ਤੇ ਪਾਣੀ ਫਿਰਦਾ ਨਜ਼ਰ ਆ ਰਿਹਾ ਹੈ। ਫਿਲਮ ਵਿਚ ਕਈ ਪਾਕਿ ਕਲਾਕਾਰਾਂ ਵੱਲੋਂ ਫਿਲਮ ਵਿਚ ਨਿਭਾਈ ਗਈ ਭੂਮਿਕਾ ਦੱਸਿਆ ਜਾ ਰਿਹਾ ਹੈ। ਸੈਂਸਰ ਬੋਰਡ ਨੇ ਸੈਂਸਰ ਦੇਣ ਤੋਂ ਪਾਸਾ ਵੱਟਿਆ ਹੈ। ਹਾਲਾਂਕਿ ਫਿਲਮ “ਚੱਲ ਮੇਰਾ ਪੁੱਤ-4” ਪਹਿਲਗਾਮ ਹਮਲੇ ਤੋਂ ਪਹਿਲਾਂ ਬਣੀ ਹੈ ਤੇ ਉਦੋਂ ਭਾਰਤ-ਪਾਕਿ ਵਿਚਾਲੇ ਕੋਈ ਤਣਾਅ ਨਹੀਂ ਸੀ। 1 ਅਗਸਤ ਨੂੰ ਇਹ ਫਿਲਮ ਰਿਲੀਜ਼ ਹੋਣੀ ਸੀ ਪਰ ਇਸ ਨੂੰ ਰੋਕ ਦਿੱਤਾ ਗਿਆ ਹੈ। ਇਫਤਿਖਾਰ ਠਾਕੁਰ, ਨਾਸਿਰ, ਚਿਨਯੋਤੀ ਤੇ ਅਕਰਮ ਉਦਾਸ ਵੱਲੋਂ ਫਿਲਮ ਵਿਚ ਅਹਿਮ ਰੋਲ ਨਿਭਾਏ ਗਏ ਹਨ।
Total Views: 64 ,
Real Estate



















