PNO Media Group (20 ਜੁਲਾਈ)- ਪੰਜਾਬੀ ਫਿਲਮ ਇੰਡਸਟਰੀ ਜਲਦੀ ਹੀ ਇੱਕ ਐਸੀ ਫਿਲਮ ਲੈ ਕੇ ਆ ਰਹੀ ਹੈ ਜੋ ਸਮਾਜਕ ਮੁੱਦਿਆਂ ਨੂੰ ਗੰਭੀਰਤਾ ਨਾਲ ਛੇੜੇਗੀ। “Putt Punjab De”, ਡਾਇਰੈਕਟਰ Friendy Dhaliwal ਦੀ ਅਗਵਾਈ ਹੇਠ ਬਣੀ ਇਹ ਫਿਲਮ ਪੰਜਾਬ ਦੇ ਮੌਜੂਦਾ ਹਾਲਾਤਾਂ ਦੀ ਤਸਵੀਰ ਪੇਸ਼ ਕਰਦੀ ਹੈ।ਫਿਲਮ ਦੀ ਕਹਾਣੀ ਮੁੱਖ ਤੌਰ ‘ਤੇ ਨਸ਼ਿਆਂ ਦੇ ਸੌਦਾਗਰਾਂ ਤੇ ਉਹਨਾਂ ਦੇ ਜਾਲ ਵਿੱਚ ਫਸਦੇ ਪੰਜਾਬੀ ਨੌਜਵਾਨਾਂ ਦੇ ਆਲੇ ਦੁਆਲੇ ਘੁੰਮਦੀ ਹੈ। ਨਸ਼ੇ ਸਿਰਫ਼ ਇੱਕ ਵਿਅਕਤੀ ਨੂੰ ਹੀ ਨਹੀਂ ਸਗੋਂ ਇੱਕ ਪੂਰੇ ਪਰਿਵਾਰ ਅਤੇ ਕੌਮ ਨੂੰ ਤਬਾਹ ਕਰ ਰਹੇ ਹਨ। ਫਿਲਮ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਕੁਝ ਲੋਕ ਪੈਸੇ ਦੀ ਲਾਲਚ ਵਿੱਚ ਆਪਣੀ ਧਰਤੀ ਨੂੰ ਜ਼ਹਿਰ ਨਾਲ ਭਰ ਰਹੇ ਹਨ ਅਤੇ ਕਿਵੇਂ ਕੁਝ ਜ਼ਿੰਮੇਵਾਰ ਨੌਜਵਾਨ ਇਸ ਮੰਦ ਕਾਰੋਬਾਰ ਦੇ ਖਿਲਾਫ਼ ਖੜ੍ਹਦੇ ਹਨ।
ਫਿਲਮ ਵਿੱਚ ਐਕਸ਼ਨ, ਡਰਾਮਾ, ਪਰਿਵਾਰਕ ਭਾਵਨਾਵਾਂ ਅਤੇ ਇੱਕ ਮਜ਼ਬੂਤ ਸਮਾਜਕ ਸੁਨੇਹਾ ਹੈ। ਇਸਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਇਹ ਪੰਜਾਬੀ ਨੌਜਵਾਨਾਂ ਨੂੰ ਇੱਕ ਸੱਚਾ ਸੁਨੇਹਾ ਦੇਵੇਗੀ—”ਨਸ਼ਿਆਂ ਤੋਂ ਦੂਰ ਰਹੋ ਤੇ ਪੰਜਾਬ ਦੀ ਮਿੱਟੀ ਨਾਲ ਜੁੜੇ ਰਹੋ।”
ਡਾਇਰੈਕਟਰ Friendy Dhaliwal ਦਾ ਕਹਿਣਾ ਹੈ ਕਿ ਇਹ ਸਿਰਫ਼ ਇੱਕ ਫਿਲਮ ਨਹੀਂ ਸਗੋਂ ਇੱਕ ਅੰਦੋਲਨ ਹੈ, ਜੋ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰੇਗੀ।

Total Views: 138 ,
Real Estate



















