ਲੁਧਿਆਣਾ ਤੋਂ ਲਗਭਗ 31 ਕਿਲੋਮੀਟਰ ਦੂਰ ਰਾਏਕੋਟ ਕਸਬੇ ਵਿਚ ਸਥਿਤ ਹਲਵਾਰਾ ਇੰਟਰਨੈਸ਼ਨਲ ਏਅਰਪੋਰਟ ਤੋਂ ਉਡਾਣਾਂ ਜਲਦ ਸ਼ੁਰੂ ਹੋਣ ਵਾਲੀਆਂ ਹਨ। 27 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਏਅਰਪੋਰਟ ਦਾ ਵਰਚੁਅਲ ਉਦਘਾਟਨ ਕਰਨਗੇ। ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਇਸ ਬਾਰੇ ਜਾਣਕਾਰੀ ਦਿੱਤੀ । ਵਰਚੁਅਲ ਉਦਘਾਟਨ ਦੇ ਬਾਅਦ ਜਲਦ ਹੀ ਫਲਾਈਟਾਂ ਨੂੰ ਸ਼ੁਰੂ ਕਰਵਾ ਦਿੱਤਾ ਜਾਵੇਗਾ ਤਾਂ ਕਿ ਕਾਰੋਬਾਰੀਆਂ ਤੇ ਲੋਕਾਂ ਨੂੰ ਰਾਹਤ ਮਿਲ ਸਕੇ।ਇਥੇ 172 ਸੀਟਾਂ ਵਾਲਾ ਜਹਾਜ਼ ਆਸਾਨੀ ਨਾਲ ਉਤਰ ਸਕੇਗਾ। ਹਲਵਾਰਾ ਵਿਚ ਬਣਿਆ ਏਅਰਪੋਰਟ 161.28 ਏਕੜ ਵਿਚ ਫੈਲਿਆ ਹੈ। ਇਸ ਖੇਤਰ ਵਿਚ ਬਣਿਆ ਟਰਮਨੀਲ ਏਰੀਆ 2000 ਵਰਗ ਮੀਟਰ ਹੈ। ਜ਼ਮੀਨ ਨੂੰ ਛੱਡ ਕੇ ਕੁੱਲ ਪਰਿਯੋਜਨਾ ਲਾਗਤ 70 ਕਰੋੜ ਰੁਪਏ ਹੈ।
Total Views: 95 ,
Real Estate



















