41 ਲੱਖ ਵੋਟਰਾਂ ਦੇ ਫਾਰਮ ਅਜੇ ਤਕ ਚੋਣ ਕਮਿਸ਼ਨ ਨੂੰ ਵਾਪਸ ਨਹੀਂ ਮਿਲੇ

ਚੋਣ ਕਮਿਸ਼ਨ ਨੇ ਸ਼ੁਕਰਵਾਰ ਨੂੰ ਬਿਹਾਰ ਦੇ ਕਰੀਬ 41 ਲੱਖ ਵੋਟਰਾਂ ਦੀ ਸੂਚੀ ਸਾਂਝੀ ਕੀਤੀ ਹੈ, ਜਿਨ੍ਹਾਂ ਦੀ ਮੌਤ ਹੋ ਚੁਕੀ ਹੈ ਜਾਂ ਸਥਾਈ ਤੌਰ ਉਤੇ ਬਿਹਾਰ ਛੱਡ ਚੁਕੇ ਹਨ ਅਤੇ ਉਨ੍ਹਾਂ ਨੇ ਕਈ ਥਾਵਾਂ ਉਤੇ ਰਜਿਸਟ੍ਰੇਸ਼ਨ ਕਰਵਾਈ ਹੈ ਤਾਂ ਜੋ 25 ਜੁਲਾਈ ਤੋਂ ਪਹਿਲਾਂ ਸਿਆਸੀ ਪਾਰਟੀਆਂ ਅਤੇ ਉਨ੍ਹਾਂ ਦੇ ਬੂਥ-ਪੱਧਰ ਦੇ ਏਜੰਟਾਂ ਤੋਂ ਅਜਿਹੇ ਵਿਅਕਤੀਆਂ ਦੀ ਸਹੀ ਸਥਿਤੀ ਦਾ ਪਤਾ ਲਗਾਇਆ ਜਾ ਸਕੇ।ਚੋਣ ਕਮਿਸ਼ਨ ਨੇ ਕਿਹਾ ਕਿ ਤਾਜ਼ਾ ਅੰਕੜਿਆਂ ਅਨੁਸਾਰ ਹੁਣ ਤਕ 7.89 ਕਰੋੜ ਤੋਂ ਵੱਧ ਵੋਟਰਾਂ (94.68 ਫੀ ਸਦੀ ) ਵਿਚੋਂ 7.48 ਕਰੋੜ ਤੋਂ ਵੱਧ ਵੋਟਰਾਂ ਨੂੰ ਗਿਣਿਆ ਜਾ ਚੁੱਕਾ ਹੈ।ਇਸ ਨੇ ਕਿਹਾ ਹੈ ਕਿ ਸ਼ੁਕਰਵਾਰ ਤਕ ਲਗਭਗ 36.87 ਲੱਖ ਵੋਟਰ ਅਪਣੇ ਪਤੇ ਉਤੇ ਨਹੀਂ ਮਿਲੇ, ਜਦਕਿ 41 ਲੱਖ ਤੋਂ ਵੱਧ ਜਾਂ 5.2 ਫੀ ਸਦੀ ਵੋਟਰਾਂ ਨੇ ਅਜੇ ਤਕ ਗਣਨਾ ਫਾਰਮ (ਈ.ਐਫ.) ਵਾਪਸ ਨਹੀਂ ਕੀਤੇ ਹਨ।

Total Views: 89 ,
Real Estate