FIFA World Cup Final: ਅਰਜਨਟੀਨਾ ਦਾ ਸਪੇਨ ਨਾਲ ਹੋਵੇਗਾ ਮਹਾਂ-ਮੁਕਾਬਲਾ

ਫੀਫਾ ਵਿਸ਼ਵ ਕੱਪ ਦੇ ਹੋਏ ਅਰਜਨਟੀਨਾ ਬਨਾਮ ਇੰਗਲੈਂਡ ਦੇ ਮੁਕਾਬਲੇ ‘ਚ ਅਰਜਨਟੀਨਾ ਨੇ ਇੰਗਲੈਂਡ ਨੂੰ 2-1 ਨਾਲ ਹਰਾ ਕੇ ਅਰਜਨਟੀਨਾ ਨੇ ਫਾਈਨਲ ਵਿੱਚ ਜਗ੍ਹਾ ਬਣਾ ਲਈ। ਦੂਜੇ ਸੈਮੀਫਾਈਨਲ ਵਿੱਚ ਮੌਜੂਦਾ ਚੈਂਪੀਅਨ ਅਰਜਨਟੀਨਾ ਨੇ ਇੱਕ ਬੇਹੱਦ ਰੋਮਾਂਚਕ ਅਤੇ ਸਖ਼ਤ ਮੁਕਾਬਲੇ ਵਿੱਚ ਇੰਗਲੈਂਡ ਹਰਾ ਕੇ ਲਗਾਤਾਰ ਦੂਜੀ ਵਾਰ ਫਾਈਨਲ ਵਿੱਚ ਪਹੁੰਚ ਕਰ ਲਈ। ਮੈਚ ਦੇ ਆਖਰੀ ਮਿੰਟਾਂ (92ਵੇਂ ਮਿੰਟ) ਵਿੱਚ ਇੱਕ ਬਿਹਤਰੀਨ ਮੂਵ ਨੇ ਖੇਡ ਦਾ ਪਾਸਾ ਪਲਟ ਦਿੱਤਾ, ਜਦੋਂ ਮੈਸੀ ਦੇ ਕਰਾਸ ’ਤੇ ਬਦਲਵੇਂ ਖਿਡਾਰੀ ਵਜੋਂ ਆਏ ਲੌਤਾਰੋ ਮਾਰਟੀਨੇਜ਼ ਨੇ ਸ਼ਾਨਦਾਰ ਹੈਡਰ ਕਰਕੇ ਅਰਜਨਟੀਨਾ ਨੂੰ 2-1 ਦੀ ਇਤਿਹਾਸਕ ਜਿੱਤ ਦਿਵਾ ਦਿੱਤੀ।: ਟੂਰਨਾਮੈਂਟ ਦਾ ਸਭ ਤੋਂ ਵੱਡਾ ਅਤੇ ਆਖਰੀ ਮੈਚ ਖਿਤਾਬੀ ਜਿੱਤ ਲਈ ਖੇਡਿਆ ਜਾਵੇਗਾ। ਇਸ ਮੈਚ ਵਿੱਚ ਇਸ ਸੀਜ਼ਨ ਦੀਆਂ ਦੋ ਸਭ ਤੋਂ ਬਿਹਤਰੀਨ ਟੀਮਾਂ ਸਪੇਨ ਅਤੇ ਅਰਜਨਟੀਨਾ ਟਰਾਫੀ ਨੂੰ ਚੁੰਮਣ ਦੇ ਇਰਾਦੇ ਨਾਲ ਨਿਊਯਾਰਕ ਨਿਊਜਰਸੀ ਸਟੇਡੀਅਮ ਵਿੱਚ ਇੱਕ-ਦੂਜੇ ਦੇ ਸਾਹਮਣੇ ਹੋਣਗੀਆਂ।

Real Estate