ਪੰਜਾਬ ਪੇਅ ਸਕੇਲ ਬਹਾਲੀ ਲਈ ਮਨਾਇਆ ਕਾਲਾ ਦਿਵਸ

ਪੰਜਾਬ ਸਰਕਾਰ 2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਤੇ ਪੰਜਾਬ ਦਾ ਪੇਅ ਸਕੇਲ ਲਾਗੂ ਕਰੇ-ਡੀ ਟੀ ਐਫ਼

ਮਾਨਸਾ (17 ਜੁਲਾਈ): ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਨੇ ਪੰਜ਼ਾਬ ਪੇਅ ਸਕੇਲ਼ ਬਹਾਲੀ ਸਾਂਝਾ ਫਰੰਟ ਦੇ ਸੱਦੇ ਤੇ 17 ਜੁਲਾਈ ਨੂੰ ਕਾਲੇ ਦਿਵਸ ਵੱਜੋਂ ਪੰਜ਼ਾਬ ਭਰ ਦੇ ਸਾਰੇ ਸਕੂਲਾਂ ਵਿੱਚ ਕਾਲੇ ਬਿੱਲੇ,ਕਾਲੇ ਰਿਬਨ ਬੰਨ ਕੇ ਮਨਾਇਆ ਗਿਆ ਅਤੇ ਅਧੂਰੇ ਪੇਅ ਸਕੇਲ਼ ਦੀਆਂ ਕਾਪੀਆਂ ਵੀ ਸਾੜੀਆ ਗਈਆਂ। ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ ਅਤੇ ਸੂਬਾ ਜਨਰਲ ਸਕੱਤਰ ਰੇਸ਼ਮ ਸਿੰਘ ਬਠਿੰਡਾ ਦੀ ਅਗਵਾਈ ਵਿੱਚ ਡੀ ਟੀ ਐਫ਼ ਦੇ ਜਿਲ੍ਹਾ ਮਾਨਸਾ ਦੇ ਪ੍ਰਧਾਨ ਕਰਮਜੀਤ ਤਾਮਕੋਟ ਅਤੇ ਹਰਜਿੰਦਰ ਅਨੂਪਗੜ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਦੇ ਦਾਤੇਵਾਸ,ਕੋਟਲੀ ਖੁਰਦ, ਦਲੇਲਵਾਲਾ, ਨੰਦਗੜ, ਕੁਸਲਾ, ਸਮਾਉਂ ਮੇਨ,ਮੱਤੀ,ਮੌਜੋ,ਹੀਰੋਂ ਖੁਰਦ,ਹੀਰੋਂ ਕਲਾਂ,ਖੀਵਾ ਖੁਰਦ,ਖੀਵਾ ਕਲਾਂ,ਰੱਲਾ ਕੋਠੇ,ਅਕਲੀਆ, ਅਨੂਪਗੜ੍ਹ,ਸਪਸ ਝੱਬਰ, ਬੋਹਾ, ਝੇਰਿਆਵਾਲੀ,ਜੱਟਾਣਾ ਕਲਾਂ, ਧਿਗੜ, ਰਿਓਂਦ ਕਲਾਂ, ਫੱਤਾ ਮਲੋਕਾ, ਅਹਲੂਪੁਰ, ਨਾਹਰਾ, ਘੁਦੁਵਾਲਾ, ਬੁਰਜ ਝੱਬਰ ਸਮੇਤ ਸੈਂਕੜੇ ਸਕੂਲਾਂ ਵਿੱਚ ਕਾਲੇ ਬਿੱਲੇ ਲਾ ਕੇ 17/07/2020 ਨੂੰ ਲਾਗੂ ਕੀਤੇ ਸੈਂਟਰ ਦੇ ਸਕੇਲਾਂ ਦਾ ਵਿਰੋਧ ਕੀਤਾ ਗਿਆ | ਡੀ ਟੀ ਐਫ਼ ਦੇ ਸੀਨੀਅਰ ਆਗੂਆਂ ਗੁਰਤੇਜ ਉਭਾ, ਰਾਜਵਿੰਦਰ ਸਿੰਘ ਬੈਹਣੀਵਾਲ, ਗੁਰਬਚਨ ਹੀਰੇਵਾਲਾ, ਗੁਰਪ੍ਰੀਤ ਭੀਖੀ ਨੇ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਇਹ ਮਾਰੂ ਨੋਟੀਫੀਕੇਸ਼ਨ 17 ਜੁਲਾਈ 2020 ਨੂੰ ਲਾਗੂ ਕੀਤਾ ਗਿਆ ਤੇ ਉਸ ਸਮੇਂ ਵਿਰੋਧੀ ਧਿਰ ਦੀ ਭੂਮਿਕਾ ਨਿਭਾ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਸ ਮਾਰੂ ਨੋਟੀਫੀਕੇਸ਼ਨ ਦਾ ਵਿਰੋਧ ਕੀਤਾ ਗਿਆ ਸੀ ਤੇ ਸੱਤਾ ਵਿੱਚ ਆਉਣ ਤੇ ਸਭ ਤੋਂ ਪਹਿਲਾਂ ਪੰਜਾਬ ਪੇਅ ਸਕੇਲ਼ ਬਹਾਲ ਕਰਨ ਤੇ ਪਰਖ ਕਾਲ ਦਾ ਸਮਾਂ ਘੱਟ ਕਰਨ ਦੀ ਗਰੰਟੀ ਵੀ ਦਿੱਤੀ ਗਈ ਸੀ ਜੌ ਕਿ 3 ਸਾਲ ਪੂਰੇ ਹੋਣ ਤੱਕ ਵੀ ਪੂਰੀ ਨਹੀਂ ਕੀਤੀ ਗਈ।ਜਥੇਬੰਦੀ ਦੇ ਆਗੂਆਂ ਨਿਧਾਨ ਸਿੰਘ, ਸ਼ਿੰਗਾਰਾ ਸਿੰਘ, ਤਰਸੇਮ ਬੋੜਾਵਾਲ, ਹਰਫੂਲ ਸਿੰਘ, ਰਾਜਿੰਦਰ ਸਿੰਘ ਨੇ ਸਰਕਾਰ ਤੋਂ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਹੁਣ ਤੱਕ ਵੱਖ ਵੱਖ ਵਿਭਾਗਾਂ ਵਿੱਚ ਮੁਲਾਜਮਾਂ ਦੇ ਹੱਕ ਵਿੱਚ ਆਏ ਫੈਸਲਿਆਂ ਨੂੰ ਵੀ (generalise) ਸਭ ਤੇ ਲਾਗੂ ਕਰਨ ਦੀ ਮੰਗ ਕੀਤੀ।ਅੱਜ ਦੇ ਪ੍ਰੋਗਰਾਮ ਸੰਬੰਧੀ ਆਗੂਆਂ ਨੇ ਕਿਹਾ ਕਿ ਡਿਊਟੀ ਕਰਦਿਆਂ ਹੁਣ ਤੱਕ ਦਾ ਮੁਲਾਜਮਾਂ ਦਾ ਇਹ ਸਭ ਤੋਂ ਵੱਡਾ ਤੇ ਸਫ਼ਲ ਪ੍ਰੋਗਰਾਮ ਸਰਕਾਰ ਵਿਰੁੱਧ ਹੈ ਜਿਸ ਤੋਂ ਸਰਕਾਰ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਜੇਕਰ ਵੱਖ ਵੱਖ ਵਿਭਾਗਾਂ ਦੇ ਸਮੂਹ ਮੁਲਾਜਮਾਂ ਤੇ ਜੇਕਰ ਪੰਜਾਬ ਪੇਅ ਸਕੇਲ਼ ਬਹਾਲ ਨਹੀਂ ਹੁੰਦੇ ਤਾਂ ਇਸ ਦਾ ਆਉਣ ਵਾਲ਼ੀਆਂ 2027 ਦੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਕਿੰਨਾ ਵੱਡਾ ਨੁਕਸਾਨ ਹੋਣਾ , ਉਹਨਾਂ ਤੋਂ ਵੱਧ ਕੇ ਕੋਈ ਨਹੀਂ ਜਾਣ ਸਕਦਾ ਕਿ ਮੁਲਾਜ਼ਮ ਏਕਤਾ ਕਿ ਹੁੰਦੀ ਹੈ। ਆਗੂਆਂ ਨੇ ਸਰਕਾਰ ਨੂੰ ਏਨੀਆਂ ਘੱਟ ਤਨਖਾਹਾਂ ਤੇ ਕੰਮ ਕਰਨ ਲਈ ਮਜ਼ਬੂਰ ਕੀਤਾ ਹੋਇਆ ਆ,ਜਿਸ ਕਰਕੇ ਮਾਨਸਿਕ ਪ੍ਰੇਸ਼ਾਨੀ ਤੇ ਹੋਰ ਪਰਿਵਾਰਕ ਜਰੂਰਤਾਂ ਪੂਰੀਆਂ ਕਰਨੀਆਂ ਮੁਸ਼ਕਿਲ ਹੋਈਆਂ ਹਨ।ਘਰਾਂ ਤੋਂ 150 ਤੋਂ 250 ਕਿਲੋਮੀਟਰ ਦੂਰ ਡਿਊਟੀਆਂ ਕਰਨਾ ਤੇ ਹਰ ਮਹੀਨੇ 15000 ਤੋਂ 20000 ਘੱਟ ਤਨਖਾਹ ਮਿਲਣਾ ਉਹਨਾਂ ਨਾਲ ਕਿੱਥੋਂ ਦਾ ਇਨਸਾਫ਼ ਹੈ। ਆਗੂਆਂ ਨੇ ਸਪੱਸ਼ਟ ਕੀਤਾ ਕਿ ਇਸ ਐਕਸ਼ਨ ਤੋਂ ਬਾਅਦ ਅਗਸਤ ਵਿੱਚ ਸੂਬਾ ਪੱਧਰੀ ਰੈਲੀ ਵੀ ਆਉਣ ਸਮੇਂ ਵਿੱਚ ਕੀਤੀ ਜਾਵੇਗੀ ਜਿਸ ਵਿਚ ਹਜਾਰਾਂ ਦੀ ਗਿਣਤੀ ਵਿੱਚ ਮੁਲਾਜ਼ਮ ਸਿਰਕਤ ਕਰਨਗੇ।ਇਸ ਸਮੇਂ ਮਨਜੀਤ ਅਕਲੀਆ, ਮੱਘਰ ਹਾਕਮਵਾਲਾ, ਹਰਦੇਵ ਜੋਗਾ, ਨਵਦੀਪ ਮੱਤੀ, ਰਾਜਿੰਦਰ ਹੀਰੋ ਕਲਾਂ, ਅਮਨਦੀਪ ਕੌਰ,ਅਮਰਪ੍ਰੀਤ ਕੌਰ, ਸਰਬਜੀਤ ਕੌਰ, ਮਨਵੀਰ ਕੌਰ, ਨਿਰਲੇਪ ਕੌਰ,ਬਲਜਿੰਦਰ ਅਤਲਾ, ਮਨਦੀਪ ਕੋਟਲੀ, ਸਿਕੰਦਰ ਕੋਟਲੀ,
ਹਰਵਿੰਦਰਪਾਲ ਜੱਟਾਣਾ,ਕੁਲਵਿੰਦਰ ਦਲੇਲਵਾਲਾ, ਚਮਕੌਰ ਸਿੰਘ, ਜਰਨੈਲ ਬੋਹਾ, ਗੁਰਦੀਪ ਟਾਹਲੀਆਂ, ਸਰਬਜੀਤ ਕੌਰ ਮੱਤੀ,ਕੰਵਲਜੀਤ ਰਿਓਂਦ, ਗੁਰਸੇਵਕ ਝੁਨੀਰ, ਗੁਰਦੀਪ ਝੰਡੂਕੇ, ਬਲਜਿੰਦਰ ਅੱਕਾਵਾਲੀ,ਗੁਰਵਿੰਦਰ ਅੱਕਾਵਾਲੀ, ਸੁਖਦੀਪ ਰੜ, ਗੁਰਸ਼ਰਨ ਸਿੰਘ, ਸੁਖਵੰਤ ਸਿੰਘ, ਜਗਸੀਰ ਸਿੰਘ ਹੀਰੋ, ਕੇਵਲ ਸਿੰਘ, ਜਗਤਾਰ ਝੱਬਰ, ਕੁਲਦੀਪ ਜੱਟਾਣਾ ਖੁਰਦ ਆਦਿ ਅਧਿਆਪਕ ਹਾਜਰ ਸਨ|

Total Views: 92 ,
Real Estate