ਨਰਸ ਨਿਮਿਸ਼ਾ ਪ੍ਰਿਆ ਨੂੰ ਫਾਂਸੀ ਤੋਂ ਬਚਾਉਣ ਦੀ ਉਮੀਦ ਵਧੀ

ਯਮਨ ਵਿੱਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੀ ਕੇਰਲ ਦੀ ਨਿਵਾਸੀ ਨਰਸ ਨਿਮਿਸ਼ਾ ਪ੍ਰਿਆ ਲਈ ਰਾਹਤ ਦੀ ਉਮੀਦ ਜਨਮੀ ਹੈ। 16 ਜੁਲਾਈ 2025 ਨੂੰ ਨਿਰਧਾਰਤ ਫਾਂਸੀ ਤੋਂ ਪਹਿਲਾਂ, ਭਾਰਤੀ ਗ੍ਰੈਂਡ ਮੁਫਤੀ ਸ਼ੇਖ ਅਬੂਬਕਰ ਅਹਿਮਦ (ਕੰਠਾਪੁਰਮ ਮੁਸਲੀਅਰ) ਅਤੇ ਆਲ ਇੰਡੀਆ ਜਮੀਅਤੁਲ ਉਲੇਮਾ ਦੇ ਜਨਰਲ ਸਕੱਤਰ ਨੇ ਯਮਨ ਸਰਕਾਰ ਨੂੰ ਨਿਮਿਸ਼ਾ ਦੀ ਫਾਂਸੀ ਰੋਕਣ ਦੀ ਬੇਨਤੀ ਕੀਤੀ ਹੈ।ਭਾਰਤੀ ਗ੍ਰੈਂਡ ਮੁਫਤੀ ਦੀ ਅਪੀਲ ‘ਤੇ ਯਮਨ ਦੇ ਪ੍ਰਮੁੱਖ ਸੂਫੀ ਵਿਦਵਾਨ ਸ਼ੇਖ ਹਬੀਬ ਉਮਰ ਦੀ ਅਗਵਾਈ ਹੇਠ ਮੀਟਿੰਗ ਸ਼ੁਰੂ ਹੋ ਚੁੱਕੀ ਹੈ। ਇਸ ਮੀਟਿੰਗ ਵਿੱਚ ਨਿਮਿਸ਼ਾ ਪ੍ਰਿਆ ਨੂੰ ਜਾਂ ਤਾਂ ਮੁਆਫੀ ਦੇ ਕੇ ਰਿਹਾਅ ਕਰਨ ਜਾਂ ਫਿਰ 8 ਕਰੋੜ ਰੁਪਏ ਤੋਂ ਵੱਧ ਦੀ “ਬਲੱਡ ਮਨੀ” ਲੈ ਕੇ ਛੱਡਣ ਦੀ ਮੰਗ ਰੱਖੀ ਗਈ ਹੈ।

Total Views: 182 ,
Real Estate