ਰੇਲਗੱਡੀ ਨੇ ਸਕੂਲ ਵੈਨ ਨੂੰ ਮਾਰੀ ਟੱਕਰ: 3 ਵਿਦਿਆਰਥੀਆਂ ਦੀ ਮੌਤ

ਤਾਮਿਲਨਾਡੂ ਦੇ ਕਡਲੋਰ ਜ਼ਿਲ੍ਹੇ ਦੇ ਚੇਮੰਕੁੱਪਮ ਇਲਾਕੇ ਵਿੱਚ ਮੰਗਲਵਾਰ ਸਵੇਰੇ ਇੱਕ ਦੁਖਦਾਈ ਘਟਨਾ ਵਾਪਰੀ ਜਦੋਂ ਇੱਕ ਤੇਜ਼ ਰਫ਼ਤਾਰ ਰੇਲਗੱਡੀ ਨੇ ਇੱਕ ਮਨੁੱਖ ਰਹਿਤ ਰੇਲਵੇ ਕਰਾਸਿੰਗ ‘ਤੇ ਸਕੂਲ ਵੈਨ ਨੂੰ ਟੱਕਰ ਮਾਰ ਦਿੱਤੀ।ਇਸ ਭਿਆਨਕ ਹਾਦਸੇ ਵਿੱਚ ਤਿੰਨ ਮਾਸੂਮ ਬੱਚਿਆਂ ਦੀ ਮੌਤ ਹੋ ਗਈ, ਜਦੋਂ ਕਿ ਦਸ ਬੱਚੇ ਅਤੇ ਵੈਨ ਦਾ ਡਰਾਈਵਰ ਗੰਭੀਰ ਜ਼ਖਮੀ ਹੋ ਗਏ। ਇਹ ਘਟਨਾ ਉਦੋਂ ਵਾਪਰੀ ਜਦੋਂ ਸਕੂਲ ਵੈਨ ਰੇਲਵੇ ਟਰੈਕ ਪਾਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਜਦੋਂ ਚਿਦੰਬਰਮ ਜਾ ਰਹੀ ਇੱਕ ਯਾਤਰੀ ਰੇਲਗੱਡੀ ਵੈਨ ਨੂੰ ਟੱਕਰ ਮਾਰ ਕੇ ਲਗਭਗ 50 ਮੀਟਰ ਤੱਕ ਘਸੀਟਦੀ ਹੋਈ ਲੈ ਗਈ।ਰੇਲਗੱਡੀ ਦੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਸਕੂਲ ਵੈਨ ਦੂਰ ਜਾ ਕੇ ਡਿੱਗੀ। ਲੋਕੋ ਪਾਇਲਟ ਰੇਲਗੱਡੀ ਨੂੰ ਕਿਸੇ ਤਰ੍ਹਾਂ ਰੋਕਣ ਵਿਚ ਕਾਮਯਾਬ ਰਿਹਾ। ਰੇਲਵੇ ਨੇ ਸੁਰੱਖਿਆ ਨੇਮਾਂ ਦੀ ਉਲੰਘਣਾ ਬਦਲੇ ਰੇਲਵੇ ਕਰਾਸਿੰਗ ਉਤੇ ਤਾਇਨਾਤ ਗੇਟਕੀਪਰ ਨੂੰ ਮੁਅੱਤਲ ਕਰ ਦਿੱਤਾ ਹੈ।

Total Views: 112 ,
Real Estate