ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਦਿੱਲੀ ਸਿੱਖ ਗੁਰਦਵਾਰਾ (ਸੋਧ) ਬਿਲ 2025 ’ਤੇ ਦਸਤਖ਼ਤ ਕਰ ਕੇ, ਇਸ ਨੂੰ ਪ੍ਰਵਾਨਗੀ ਦੇ ਦਿਤੀ ਹੈ। ਹੁਣ ਦਿੱਲੀ ਸਿੱਖ ਗੁਰਦਵਾਰਾ ਐਕਟ-1971 ਵਿਚ ਤਖ਼ਤ ਸ੍ਰੀ ਦਮਦਮਾ ਸਾਹਿਬ, ਸਾਬੋ ਕੀ ਤਲਵੰਡੀ, ਪੰਜਾਬ ਦੇ ਜਥੇਦਾਰ ਨੂੰ ਵੀ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਨਾਮਜ਼ਦ ਮੈਂਬਰ ਮੰਨਿਆ ਜਾਵੇਗਾ, ਪਰ ਜਥੇਦਾਰ ਕੋਲ ਵੋਟ ਦਾ ਹੱਕ ਨਹੀਂ ਹੋਵੇਗਾ।4 ਤਖ਼ਤਾਂ ਦੇ ਜਥੇਦਾਰ ਪਹਿਲਾਂ ਹੀ ਦਿੱਲੀ ਕਮੇਟੀ ਦੇ ਨਾਮਜ਼ਦ ਮੈਂਬਰ ਹੁੰਦੇ ਹਨ। ਰਾਸ਼ਟਰਪਤੀ ਵਲੋਂ 17 ਜੂਨ ਨੂੰ ਐਕਟ ਵਿਚ ਸੋਧ ਨੂੰ ਪ੍ਰਵਾਨਗੀ ਦੇਣ ਤੋਂ ਬਾਅਦ ਦਿੱਲੀ ਸਰਕਾਰ ਦੇ ਕਾਨੂੰਨ, ਨਿਆਂ ਅਤੇ ਵਿਧਾਈ ਮਾਮਲਿਆਂ ਬਾਰੇ ਮਹਿਕਮੇ ਨੇ 24 ਜੂਨ ਨੂੰ ਨੋਟੀਫ਼ੀਕੇਸ਼ਨ ਨੰਬਰ ਫ਼ਾਈਲ ਨੰਬਰ 14(77)ਐਲਏ/2022ਜੇਟੀਐਸਈਵਾਈਐਲਏਡਬਲਿਊ/509-517 ਜਾਰੀ ਕਰ ਕੇ, ਦਿੱਲੀ ਸਿੱਖ ਗੁਰਦਵਾਰਾ ਐਕਟ-1971 ਦੀ ਧਾਰਾ 4 ਦੀ ਮਦ -(ਬੀ) (1971 ਦੀ 82 ਵੀਂ ਮਦ) ਵਿਚ ਸੋਧ ਕਰ ਦਿਤੀ ਗਈ ਹੈ। ਦਿੱਲੀ ਕਮੇਟੀ ਦਾ ਹਾਊਸ ਜੋ ਪਹਿਲਾਂ 55 ਮੈਂਬਰਾਂ ਦਾ ਹੁੰਦਾ ਸੀ, 56 ਮੈਂਬਰਾਂ ਦਾ ਹੋ ਜਾਵੇਗਾ ਕਿਉਂਕਿ ਜਥੇਦਾਰ ਤਖ਼ਤ ਦਮਦਮਾ ਸਾਹਿਬ ਵੀ ਮੈਂਬਰ ਬਣ ਜਾਣਗੇ ਅਤੇ ਕਮੇਟੀ ਵਿਚ ਨਾਮਜ਼ਦ ਮੈਂਬਰਾਂ ਦੀ ਤਾਦਾਦ 9 ਤੋਂ ਵੱਧ ਕੇ 10 ਹੋ ਜਾਵੇਗੀ।
ਰਾਸ਼ਟਰਪਤੀ ਨੇ ਦਿੱਲੀ ਸਿੱਖ ਗੁਰਦਵਾਰਾ (ਸੋਧ) ਬਿਲ 2025 ਨੂੰ ਦਿਤੀ ਪ੍ਰਵਾਨਗੀ
Total Views: 160 ,
Real Estate
















