ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਆਏ ਅੰਮ੍ਰਿਤਪਾਲ ਮਹਿਰੋਂ ਦੇ ਹੱਕ ‘ਚ

ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਜਿਹੜਾ ਕਾਰਜ ਕੀਤਾ, ਉਹ ਠੀਕ ਕੀਤਾ। ਜਿਹੜਾ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸਿਸ਼ ਕਰੇਗਾ, ਉਹਦੇ ਨਾਲ ਇਸ ਤਰ੍ਹਾਂ ਹੀ ਹੋਣਾ ਚਾਹੀਦਾ। ਇਹ ਬਿਆਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਦੇ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਦੌਰਾਨ ਦਿੱਤਾ ਗਿਆ। ਗਿਆਨੀ ਮਲਕੀਤ ਸਿੰਘ ਨੇ ਕਿਹਾ ਕਿ ਸਾਡੀ ਸਿੱਖ ਨੌਜਵਾਨੀ ਨੂੰ ਹੀ ਨਹੀਂ, ਹਿੰਦੂ ਮੁਸਲਮਾਨ ਤੇ ਸਮੁੱਚੇ ਵਰਗ ਦੇ ਨੌਜਵਾਨਾਂ ਨੂੰ ਇਹ ਗੰਦੇ ਗੀਤ ਨਹੀਂ ਸੁਣਨੇ ਚਾਹੀਦੇ, ਪਰ ਜਿਹੜੇ ਇਹੋ ਜਿਹੇ ਲੋਕ ਕਾਰਜ ਕਰਦੇ ਨੇ, ਕਿਸੇ ਹੋਰ ਧਰਮ ਦੇ ਵਿੱਚੋਂ ਆਪਣਾ ਨਾਮ ਚੇਂਜ ਕਰਕੇ ਸਿੱਖ ਕੌਮ ਨੂੰ ਬਦਨਾਮ ਕਰਦੇ ਨੇ, ਉਹਨਾਂ ਦੇ ਨਾਲ ਤੇ ਭਾਈ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਹੈ। ਮਹਿਰੋਂ ਨੇ ਕੋਈ ਗਲਤ ਨਹੀਂ ਕੀਤਾ, ਇਹ ਪਹਿਲਾਂ ਵੀ ਹੁੰਦਾ ਆਇਆ ਹੈ।

Total Views: 40 ,
Real Estate