ਮਹਾਰਸ਼ਟਰ ਦੇ Pune ਜ਼ਿਲ੍ਹੇ ਦੀ ਮਾਵਲ ਤਹਿਸੀਲ ਵਿੱਚ indrayani river ’ਤੇ ਬਣਿਆ ਲੋਹੇ ਦਾ ਇਕ ਪੁਲ ਅੱਜ ਬਾਅਦ ਦੁਪਹਿਰ ਢਹਿਣ ਵਾਲੇ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ 18 ਹੋਰ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ।ਅਧਿਕਾਰੀਆਂ ਨੇ ਦੱਸਿਆ ਕਿ ਦੋ ਵਿਅਕਤੀਆਂ ਨੂੰ ਬਚਾਉਣ ਦੇ ਬਾਵਜੂਦ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ਜਦਕਿ ਦੋ ਹੋਰਾਂ ਦੀਆਂ ਲਾਸ਼ਾਂ ਪੁਲ ਦੇ ਢਹਿ-ਢੇਰੀ ਹੋਏ ਹਿੱਸੇ ਹੇਠਾਂ ਦੱਬੀਆਂ ਮਿਲੀਆਂ। ਤਲੇਗਾਓਂ ਦਾਭਾੜੇ ਪੁਲੀਸ ਥਾਣੇ ਦੇ ਸੀਨੀਅਰ ਇੰਸਪੈਕਟਰ ਪ੍ਰਦੀਪ ਰਾਇਨਵਾਰ ਨੇ ਦੇਰ ਸ਼ਾਮ ਕਿਹਾ, ‘‘ਪੁਲ ਦੇ ਢਹਿ ਚੁੱਕੇ ਹਿੱਸੇ ਦੇ ਹੇਠਿਓਂ ਦੋ ਲਾਸ਼ਾਂ ਮਿਲੀਆਂ ਹਨ। ਸਾਨੂੰ ਸ਼ੱਕ ਹੈ ਕਿ ਇਕ ਵਿਅਕਤੀ ਉੱਥੇ ਫਸਿਆ ਹੋਇਆ ਹੈ। ਵਿਅਕਤੀ ਦਾ ਪਤਾ ਲਗਾਉਣ ਅਤੇ ਉਸ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।’’
Total Views: 38 ,
Real Estate