ਸਿੱਧੂ ਮੂਸੇਵਾਲਾ ਦੇ ਅਧਿਕਾਰਤ ਯੂਟਿਊਬ ਚੈਨਲ ’ਤੇ ਅੱਜ ਤਿੰਨ ਗਾਣੇ ਰਿਲੀਜ਼ ਕੀਤੇ ਗਏ ਹਨ। ਮੂਸੇਵਾਲਾ, ਜਿਸ ਦਾ 29 ਮਈ 2022 ਨੂੰ ਮਾਨਸਾ ਜ਼ਿਲ੍ਹੇ ਦੇ ਜਵਾਹਰਕੇ ਪਿੰਡ ਵਿਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਦਾ ਅੱਜ ਜਨਮ ਦਿਨ ਹੈ। ਰਿਲੀਜ਼ ਕੀਤੇ ਨਵੇਂ ਗਾਣਿਆਂ ਵਿਚ ‘0008’, ‘Neal’ ਤੇ ‘Take Notes’ ਸ਼ਾਮਲ ਹਨ, ਜੋ ‘Moose Print’ ਅਕਸਟੈਂਡਿਡ ਪਲੇਅ (EP) ਦਾ ਹਿੱਸਾ ਹਨ। ਇਨ੍ਹਾਂ ਤਿੰਨ ਗਾਣਿਆਂ ਨਾਲ ਮੂਸੇਵਾਲਾ ਦੀ ਮੌਤ ਮਗਰੋਂ ਹੁਣ ਤੱਕ 11 ਗੀਤ ਰਿਲੀਜ਼ ਕੀਤੇ ਜਾ ਚੁੱਕੇ ਹਨ। ਇਨ੍ਹਾਂ ਗਾਣਿਆਂ ਦੀ ਰਿਲੀਜ਼ ਤੋਂ ਕੁਝ ਮਿੰਟਾਂ ਅੰਦਰ ਲੱਖਾਂ ਲੋਕਾਂ ਨੇ ਇਨ੍ਹਾਂ ਨਵੇਂ ਗੀਤਾਂ ਨੂੰ ਦੇਖਿਆ ਹੈ।
Total Views: 180 ,
Real Estate



















