ਬੈਂਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ ਵਿੱਚ ਭਗਦੜ ਦੀ ਘਟਨਾ ਨੇ ਕਰਨਾਟਕ ਸਰਕਾਰ ਨੂੰ ਸਖ਼ਤ ਕਦਮ ਚੁੱਕਣ ਲਈ ਮਜਬੂਰ ਕਰ ਦਿੱਤਾ ਹੈ। ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਐਲਾਨ ਕੀਤਾ ਕਿ ਹਾਈ ਕੋਰਟ ਦੇ ਸੇਵਾਮੁਕਤ ਜੱਜ ਜੌਨ ਮਾਈਕਲ ਡੀ’ਕੁੰਹਾ ਇਸ ਮਾਮਲੇ ਦੀ ਜਾਂਚ ਕਰਨਗੇ। ਉਨ੍ਹਾਂ ਨੇ ਆਰਸੀਬੀ, ਡੀਐਨਏ ਨੈੱਟਵਰਕਸ ਅਤੇ ਕੇਐਸਸੀਏ ਦੇ ਜ਼ਿੰਮੇਵਾਰ ਪ੍ਰਤੀਨਿਧੀਆਂ ਨੂੰ ਗ੍ਰਿਫ਼ਤਾਰ ਕਰਨ ਦੇ ਵੀ ਹੁਕਮ ਦਿੱਤੇ ਹਨ। ਪ੍ਰਸ਼ਾਸਨਿਕ ਪੱਧਰ ‘ਤੇ ਕਾਰਵਾਈ ਕਰਦੇ ਹੋਏ, ਬੰਗਲੁਰੂ ਪੁਲਿਸ ਕਮਿਸ਼ਨਰ, ਵਧੀਕ ਕਮਿਸ਼ਨਰ, ਡੀਸੀਪੀ ਸੈਂਟਰਲ, ਏਸੀਪੀ ਅਤੇ ਕਬਨ ਪਾਰਕ ਪੁਲਿਸ ਸਟੇਸ਼ਨ ਇੰਸਪੈਕਟਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।ਬੰਗਲੌਰ ਪੁਲਿਸ ਕਮਿਸ਼ਨਰ ਸਮੇਤ 8 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ। ਪੁਲਿਸ ਕਮਿਸ਼ਨਰ ਤੋਂ ਇਲਾਵਾ, ਮੁਅੱਤਲ ਕੀਤੇ ਗਏ ਅਧਿਕਾਰੀਆਂ ਵਿੱਚ ਵਧੀਕ ਪੁਲਿਸ ਕਮਿਸ਼ਨਰ, ਕਬਨ ਪਾਰਕ ਪੁਲਿਸ ਸਟੇਸ਼ਨ ਇੰਚਾਰਜ, ਏਸੀਪੀ, ਡੀਸੀਪੀ ਸੈਂਟਰਲ ਡਿਵੀਜ਼ਨ, ਕ੍ਰਿਕਟ ਸਟੇਡੀਅਮ ਇੰਚਾਰਜ, ਸਟੇਸ਼ਨ ਹਾਊਸ ਮਾਸਟਰ, ਸਟੇਸ਼ਨ ਹਾਊਸ ਅਫਸਰ ਸ਼ਾਮਲ ਹਨ।ਸੀਐਮ ਸਿੱਧਰਮਈਆ ਨੇ ਪੁਲਿਸ ਨੂੰ ਆਰਸੀਬੀ ਅਤੇ ਡੀਐਨਏ ਇਵੈਂਟ ਮੈਨੇਜਮੈਂਟ ਏਜੰਸੀ ਦੇ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਦਿੱਤੇ।ਸੀਐਮ ਸਿੱਧਰਮਈਆ ਨੇ ਕਿਹਾ- ਮਾਮਲੇ ਦੀ ਜਾਂਚ ਲਈ ਸੇਵਾਮੁਕਤ ਹਾਈ ਕੋਰਟ ਜੱਜ ਮਾਈਕਲ ਡੀ’ਕੁੰਹਾ ਦੀ ਅਗਵਾਈ ਹੇਠ ਇੱਕ ਮੈਂਬਰੀ ਜਾਂਚ ਕਮਿਸ਼ਨ ਬਣਾਇਆ ਗਿਆ ਹੈ। ਕਮਿਸ਼ਨ 30 ਦਿਨਾਂ ਵਿੱਚ ਆਪਣੀ ਰਿਪੋਰਟ ਸੌਂਪੇਗਾ।
HC ਦੇ ਜੱਜ ਕਰਨਗੇ ਚਿੰਨਾਸਵਾਮੀ ਭਗਦੜ ਦੀ ਜਾਂਚ,ਡੀਸੀਪੀ-ਇੰਸਪੈਕਟਰ ਮੁਅੱਤਲ
Total Views: 193 ,
Real Estate















