ਬੈਂਕ ’ਚੋਂ 59 ਕਿਲੋ ਸੋਨਾ ਚੋਰੀ

ਕਰਨਾਟਕ ਦੇ ਕੇਨਰਾ ਬੈਂਕ ਦੀ ਮੰਗੋਲੀ ਬ੍ਰਾਂਚ ’ਚੋਂ ਚੋਰਾਂ ਨੇ 59 ਕਿੱਲੋ ਸੋਨਾ ਚੋਰੀ ਕਰ ਲਿਆ। ਵਿਜੇਪੁਰਾ ਦੇ ਪੁਲਿਸ ਸੁਪਰਡੈਂਟ ਲਕਸ਼ਮਣ ਬੀ. ਨਿੰਬਰਗੀ ਨੇ ਪੱਤਰਕਾਰਾਂ ਨੂੰ ਦਸਿਆ ਕਿ ਇਹ ਸੋਨਾ ਉਨ੍ਹਾਂ ਲੋਕਾਂ ਨੇ ਜਮ੍ਹਾ ਕਰਵਾਇਆ ਸੀ, ਜਿਨ੍ਹਾਂ ਨੇ ਬੈਂਕ ਤੋਂ ਕਰਜ਼ਾ ਲਿਆ ਸੀ।ਉਨ੍ਹਾਂ ਮੁਤਾਬਕ 26 ਮਈ ਨੂੰ ਕੇਨਰਾ ਬੈਂਕ ਮੰਗੋਲੀ ਬ੍ਰਾਂਚ ਮੈਨੇਜਰ ਨੇ ਸ਼ਿਕਾਇਤ ਦਰਜ ਕਰਵਾਈ ਸੀ। ਬ੍ਰਾਂਚ ਦੇ ਸ਼ਟਰ ਕੱਟੇ ਹੋਏ ਸਨ। ਬੈਂਕ ਅਧਿਕਾਰੀਆਂ ਨੇ ਲੁੱਟ ਦਾ ਮੁਲਾਂਕਣ ਕੀਤਾ ਹੈ ਅਤੇ ਪਾਇਆ ਹੈ ਕਿ 59 ਕਿਲੋ ਸੋਨਾ ਚੋਰੀ ਹੋਇਆ ਸੀ। ਇਹ ਸੋਨਾ ਸੋਨੇ ਦੇ ਕਰਜ਼ੇ ਦੇ ਬਦਲੇ ਬੈਂਕ ’ਚ ਜਮ੍ਹਾ ਕਰਵਾਇਆ ਗਿਆ ਸੀ। ਉਨ੍ਹਾਂ ਦਸਿਆ ਕਿ ਮਾਮਲੇ ਦੀ ਜਾਂਚ ਲਈ ਅੱਠ ਟੀਮਾਂ ਦਾ ਗਠਨ ਕੀਤਾ ਗਿਆ ਹੈ। ਪੁਲਿਸ ਨੂੰ ਸ਼ੱਕ ਹੈ ਕਿ ਚੋਰੀ 24 ਅਤੇ 25 ਮਈ ਦੀ ਦਰਮਿਆਨੀ ਰਾਤ ਨੂੰ ਹੋਈ ਹੋਵੇਗੀ। ਪੁਲਿਸ ਅਫ਼ਸਰ ਨੇ ਕਿਹਾ, ‘‘ਜਾਂਚ ਜਾਰੀ ਹੈ।

Total Views: 190 ,
Real Estate