ਸਾਨੂੰ ਬਰੈਂਪਟਨ ਦੀਆਂ ਸਪੀਡਿੰਗ ਟਿਕਟਾਂ ਨੇ ਖਾ ਲਿਆ !!

ਬਰੈਂਪਟਨ (ਪਰਮਿੰਦਰ ਸਿੰਘ ਨਥਾਣਾ)-ਕੈਨੇਡਾ ਦੇ ਸ਼ਹਿਰ ਬਰੈਂਪਟਨ ਹਮੇਸ਼ਾ ਚਰਚਾ ਵਿੱਚ ਰਹਿੰਦਾ ਹੈ । ਸਿਟੀ ਆਫ਼ ਬਰੈਂਪਟਨ ਤੇ ਪੁਲਿਸ ਦੇ ਵੱਲੋਂ ਕਰਾਇਮ ਤੇ ਕਾਰਾਂ ਚੋਰੀਆਂ ਤੇ ਸਾਲਾਂ ਤੋਂ ਕਾਬੂ ਨਹੀ ਪਾਇਆ ਜਾ ਸਕਿਆ । ਜਿਸ ਵਿੱਚ ਸਿਟੀ ਆਫ ਬਰੈਂਪਟਨ ਬਿਲਕੁਲ ਅਸਫਲ ਰਹੀ ਹੈ ।ਪਰ ਹੁਣ ਸਿਟੀ ਵੱਲੋਂ  ਚੋਰੀ ਚੋਰੀ ਲਾਏ ਸਪੀਡਿੰਗ ਕੈਮਰੇ ਦੱਸ ਕਿਲੋਮੀਟਰ ਤੋ ਵੱਧ ਸਪੀਡ ਨਾਲ ਵੀ ਲੱਗ ਪੱਗ ਸੌ ਡਾਲਰ ($100) ਦੀ ਟਿਕਟ ਜਾਰੀ ਕਰ ਦਿੰਦੇ ਹਨ । ਰਿਸੈਸ਼ਨ ਦੇ ਦੌਰ ਵਿੱਚ ਜਿੱਥੇ ਮਹਿੰਗਾਈ ਨੇ ਲੋਕਾਂ ਦੇ ਕਚੂਬਰ ਕੱਢਿਆ ਹੋਇਆ ਹੈ । ਉਸ ਸਮੇਂ ਸਮੇ ਸਿਟੀ ਆਫ ਬਰੈਂਪਟਨ ਵੱਲੋਂ ਬਿਨਾ ਵਾਰਨਿੰਗ ਸਾਈਨਾਂ ਵੱਲੋਂ ਲਾਏ ਸਪੀਡਿੰਗ ਕੈਮਰਿਆਂ ਤੋਂ ਬਰੈਮਪਟਨ ਦੇ ਲੋਕ ਭਾਰੀ ਪਰੇਸ਼ਾਨ ਹਨ । ਵਰਨਣਯੋਗ ਹੈ ਕਿ ਹੁਣ ਸਪੀਡਿੰਗ ਕੈਮਰੇ ਖੰਭਿਆਂ ਤੇ ਲੱਗੇ ਹਨ ।ਤੀਹ ਤੀਹ ਸਾਲ ਦੇ ਵਿੱਚ ਕਈ ਡਰਾਈਵਰਾਂ ਨੇ ਪਹਿਲੀ ਵਾਰੀ ਸਪੀਡਿੰਗ ਟਿਕਟ ਹਾਸਿਲ ਕੀਤੀ ਹੈ । ਜਦ ਕਿ ਉਹ ਡਰਾਈਵਰ ਗੁਆਂਢੀ ਸ਼ਹਿਰਾਂ ਵਿੱਚ ਸਫਲ ਡਰਾਇਵਰ ਹਨ । ਸਿਟੀ ਵਿੱਚ ਲੱਗੇ ਵੀਕਐਂਡ ਤੇ ਲੱਗੇ ਓਪਨ ਹਾਊਸਾਂ ਤੇ ਖੰਭਿਆਂ ਦੇ ਇਸਤਿਹਾਰ ਸਾਰੇ ਹਫਤਾ ਸੜਕ ਤੇ ਦਿਸ ਰਹੇ ਹਨ । ਪਰ ਇਸ ਵੱਲ ਸਿਟੀ ਨੇ ਲੰਮੇ ਸਮੇਂ ਤੋਂ ਵੋਟਾਂ ਖਾਤਰ ਅੱਖਾਂ ਮੀਚ ਰੱਖੀਆਂ ਹਨ ।ਬਰੈਂਪਟਨ ਸ਼ਹਿਰ ਦੇ ਨਿਵਾਸੀਆਂ ਨੇ ਸਿਟੀ ਵੱਲੋਂ ਕੀਤੇ ਜਾ ਰਹੇ ਸ਼ੋਸ਼ਣ ਦੇ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ । ਸਾਡੇ ਨਾਲ ਗੱਲਬਾਤ ਕਰਦਿਆਂ ਬਰੈਂਪਟਨ ਨਿਵਾਸੀਆਂ ਨੇ ਕਿਹਾ ਕਿ ਸਿਟੀ ਦੇ ਚੁਣੇ ਨੁਮਾਇੰਦਿਆਂ, ਮੈਂਬਰ ਪਾਰਲੀਮੈਂਟ ,ਓਨਟਾਰੀਓ ਦੀ ਸੂਬਾ ਸਰਕਾਰ ਇਸ ਮਸਲੇ ਵੱਲ ਤੁਰੰਤ ਧਿਆਨ ਦੇਵੇ । ਸ਼ਹਿਰ ਦੇ ਵਸਨੀਕਾਂ ਵੱਲੋਂ ਇਸ ਸਬੰਧੀ ਜਲਦੀ ਰੋਸ ਮੁਜ਼ਾਹਰਾ ਕਰਨ ਦੀ ਵੀ ਖ਼ਬਰ ਹੈ ।

Total Views: 42 ,
Real Estate