ਯੋਗ ਦਿਵਸ : PM ਮੋਦੀ ਨੇ ਕੋਲਕਾਤਾ ਵਿਚ ਕੀਤਾ ਯੋਗਾ

ਪ੍ਰਧਾਨ ਮੰਤਰੀ ਮੋਦੀ ਨੇ ਅੱਜ ਕੋਲਕਾਤਾ ਵਿੱਚ 12ਵੇਂ ਅੰਤਰਰਾਸ਼ਟਰੀ ਯੋਗ ਦਿਵਸ ਸਮਾਰੋਹ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਕਿਹਾ, “ਸਾਡਾ ਟੀਚਾ 20 ਸਾਲ ਦੀ ਉਮਰ ਨਾਲੋਂ 40 ਸਾਲ ਦੀ ਉਮਰ ਵਿੱਚ ਵਧੇਰੇ ਲਚਕਦਾਰ ਅਤੇ 30 ਸਾਲ ਦੀ ਉਮਰ ਨਾਲੋਂ 50 ਸਾਲ ਦੀ ਉਮਰ ਵਿੱਚ ਵਧੇਰੇ ਊਰਜਾਵਾਨ ਹੋਣਾ ਚਾਹੀਦਾ ਹੈ।”ਪ੍ਰਧਾਨ ਮੰਤਰੀ ਨੇ ਕਿਹਾ ਕਿ ਯੋਗ ਦੁਨੀਆ ਦਾ ਸਭ ਤੋਂ ਵੱਡਾ ਭਾਈਚਾਰਕ ਜਸ਼ਨ ਬਣ ਗਿਆ ਹੈ, ਜੋ ਲੋਕਾਂ, ਦੇਸ਼ਾਂ ਅਤੇ ਸੱਭਿਆਚਾਰਾਂ ਨੂੰ ਜੋੜਦਾ ਹੈ। ਉਨ੍ਹਾਂ ਕਿਹਾ ਕਿ 21 ਜੂਨ, ਜਿਸ ਨੂੰ ਧਰਤੀ ‘ਤੇ ਸਾਲ ਦਾ ਸਭ ਤੋਂ ਲੰਬਾ ਦਿਨ ਮੰਨਿਆ ਜਾਂਦਾ ਹੈ, ਹੁਣ ਵਿਸ਼ਵ ਪੱਧਰ ‘ਤੇ ਯੋਗ ਦਿਵਸ ਵਜੋਂ ਮਨਾਇਆ ਜਾਂਦਾ ਹੈ।ਇਸ ਸਾਲ, ਮੁੱਖ ਯੋਗ ਦਿਵਸ ਸਮਾਗਮ ਕੋਲਕਾਤਾ ਦੇ ਇਤਿਹਾਸਕ ‘ਰੈੱਡ ਰੋਡ’ ‘ਤੇ ਆਯੋਜਿਤ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਨੇ ਤਾੜ ਆਸਨ, ਅਰਧ ਚੱਕਰਾਸਨ, ਭਦਰਾਸਨ ਅਤੇ ਤ੍ਰਿਕੋਣਾਸਨ ਕੀਤਾ। ਇਸ ਸਮਾਗਮ ਵਿੱਚ ਪੈਂਤੀ ਹਜ਼ਾਰ ਲੋਕ ਉਨ੍ਹਾਂ ਨਾਲ ਸ਼ਾਮਲ ਹੋਏ। ਪ੍ਰਧਾਨ ਮੰਤਰੀ ਨੇ ਲਗਭਗ 15 ਮਿੰਟਾਂ ਲਈ ਇਕੱਠ ਨੂੰ ਸੰਬੋਧਨ ਕੀਤਾ।

Total Views: 2 ,
Real Estate