ਟਰੰਪ ਨੂੰ ਮਿਲਿਆ ਨਵਾਂ ਜਹਾਜ਼ ਏਅਰ ਫੋਰਸ ਵਨ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਵਾਂ ਏਅਰ ਫੋਰਸ ਵਨ ਜਹਾਜ਼ ਦਿਖਾਇਆ। ਇਹ ਜਹਾਜ਼ ਪਹਿਲਾਂ ਕਤਰ ਸਰਕਾਰ ਦੀ ਮਲਕੀਅਤ ਸੀ । ਪਿਛਲੇ ਸਾਲ ਮਈ ਵਿੱਚ ਕਤਰ ਨੇ ਟਰੰਪ ਨੂੰ ਬੋਇੰਗ 747 ਦਾ ਇਹ ਆਧੁਨਿਕ ਮਾਡਲ ਤੋਹਫ਼ੇ ਵਜੋਂ ਦਿੱਤਾ ਸੀ । ਇਸ ਨੂੰ ਬਾਅਦ ਵਿੱਚ ਅਮਰੀਕੀ ਰਾਸ਼ਟਰਪਤੀ ਲਈ ਅਧਿਕਾਰਤ ਜਹਾਜ਼ ਵਜੋਂ ਅਪਣਾਇਆ ਗਿਆ ਸੀ।ਮੈਰੀਲੈਂਡ ਦੇ ਜੁਆਇੰਟ ਬੇਸ ਐਂਡਰਿਊਜ਼ ਵਿਖੇ ਟਰੰਪ ਨੇ ਜਹਾਜ਼ ਨੂੰ ਦੁਨੀਆ ਦਾ ਸਭ ਤੋਂ ਆਲੀਸ਼ਾਨ ਰਾਸ਼ਟਰਪਤੀ ਜਹਾਜ਼ ਦੱਸਿਆ । ਉਨ੍ਹਾਂ ਕਿਹਾ ਕਿ ਇਹ ਜਹਾਜ਼ ਇੱਕ ਉੱਡਦੇ ਹੋਏ ਵ੍ਹਾਈਟ ਹਾਊਸ ਵਾਂਗ ਡਿਜ਼ਾਈਨ ਕੀਤਾ ਗਿਆ ਹੈ। ਦੁਨੀਆ ਨੇ ਸ਼ਾਇਦ ਪਹਿਲਾਂ ਕਦੇ ਅਜਿਹੀ ਲਗਜ਼ਰੀ ਨਹੀਂ ਦੇਖੀ ਹੋਵੇਗੀ।”
ਨਵੇਂ ਜਹਾਜ਼ ਦੀ ਦਿੱਖ ਮੌਜੂਦਾ ਏਅਰ ਫੋਰਸ ਵਨ ਤੋਂ ਬਿਲਕੁਲ ਵੱਖਰੀ ਹੈ। ਪੁਰਾਣੇ ਜਹਾਜ਼ ਦੇ ਹਲਕੇ ਨੀਲੇ ਰੰਗ ਦੀ ਬਜਾਏ, ਇਸਦੇ ਹੇਠਲੇ ਹਿੱਸੇ ਨੂੰ ਗੂੜ੍ਹੇ ਨੇਵੀ ਨੀਲੇ ਰੰਗ ਨਾਲ ਪੇਂਟ ਕੀਤਾ ਗਿਆ ਹੈ, ਜਿਸਦੇ ਉੱਪਰ ਲਾਲ ਧਾਰੀ ਹੈ।ਰਾਸ਼ਟਰਪਤੀ ਜਹਾਜ਼ ਵਿੱਚ ਚੜ੍ਹਨ ਵਾਲੇ ਹਿੱਸੇ ‘ਤੇ ਅਧਿਕਾਰਤ ਰਾਸ਼ਟਰਪਤੀ ਦੀ ਮੋਹਰ ਉੱਭਰੀ ਹੋਈ ਹੈ। ਪੂਛ ‘ਤੇ ਅਮਰੀਕੀ ਝੰਡਾ ਦਰਸਾਇਆ ਗਿਆ ਹੈ।

Total Views: 3 ,
Real Estate