London : ਦੋ ਰੇਲ ਗੱਡੀਆਂ ਦੀ ਟੱਕਰ; 50 ਤੋਂ ਵੱਧ ਜ਼ਖ਼ਮੀ

ਲੰਡਨ ਤੋਂ ਕਰੀਬ 60 ਮੀਲ ਉੱਤਰ ਵੱਲ ਸਥਿਤ ਬੈੱਡਫੋਰਡ ਨੇੜੇ ਸ਼ੁੱਕਰਵਾਰ ਸ਼ਾਮ ਦੋ ਯਾਤਰੀ ਰੇਲ ਗੱਡੀਆਂ ਦੀ ਟੱਕਰ ਹੋ ਗਈ, ਜਿਸ ਵਿੱਚ ਕਈ ਦਰਜਨ ਲੋਕਾਂ ਦੇ ਜ਼ਖ਼ਮੀ ਹੋਣ ਦੀਆਂ ਖ਼ਬਰਾਂ ਹਨ। ਹਾਦਸੇ ਤੋਂ ਬਾਅਦ ਬ੍ਰਿਟਿਸ਼ ਟਰਾਂਸਪੋਰਟ ਪੁਲੀਸ, ਫਾਇਰ ਬ੍ਰਿਗੇਡ, ਐਂਬੂਲੈਂਸ ਸੇਵਾਵਾਂ ਅਤੇ ਏਅਰ ਐਂਬੂਲੈਂਸਾਂ ਨੂੰ ਤੁਰੰਤ ਮੌਕੇ ‘ਤੇ ਭੇਜਿਆ ਗਿਆ।ਰਿਪੋਰਟਾਂ ਮੁਤਾਬਕ ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਸ਼ਾਮ ਕਰੀਬ 6:45 ਵਜੇ ਤੇ ਭਾਰਤੀ ਸਮੇਂ ਅਨੁਸਾਰ 19 ਜੂਨ ਨੂੰ ਰਾਤ 11.55 ਦੇ ਕਰੀਬ ਵਾਪਰਿਆ। ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਵੀਡੀਓਜ਼ ਵਿੱਚ ਇੱਕ Luton Airport Express ਟਰੇਨ ਨੂੰ ਨੁਕਸਾਨ ਪਹੁੰਚਿਆ ਹੋਇਆ ਦਿਖਾਈ ਦੇ ਰਿਹਾ ਹੈ, ਜਦਕਿ ਯਾਤਰੀਆਂ ਨੂੰ ਪਟੜੀਆਂ ਦੇ ਨੇੜੇ ਸੁਰੱਖਿਅਤ ਥਾਵਾਂ ਵੱਲ ਲਿਜਾਂਦੇ ਦਿਖਾਇਆ ਗਿਆ ਹੈ।

Total Views: 33 ,
Real Estate