ਕਤਰ ਵਿੱਚ ਐਤਵਾਰ ਰਾਤ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਥੋਂ ਦੇ ਮੁੱਖ ਕੁਦਰਤੀ ਗੈਸ ਐਕਸਪੋਰਟ ਟਰਮੀਨਲ ‘ਰਾਸ ਲੱਫਾਨ’ (Ras Laffan) ਵਿੱਚ ਅਚਾਨਕ ਭਿਆਨਕ ਧਮਾਕਾ ਹੋਣ ਕਾਰਨ ਅੱਗ ਲੱਗ ਗਈ। ਸਰਕਾਰੀ ਸੂਤਰਾਂ ਮੁਤਾਬਕ, ਜਿਸ ਵੇਲੇ ਇਹ ਹਾਦਸਾ ਵਾਪਰਿਆ, ਉਸ ਵੇਲੇ ਮਜ਼ਦੂਰ ਅਤੇ ਇੰਜੀਨੀਅਰ ਪਲਾਂਟ ਨੂੰ ਦੁਬਾਰਾ ਚਾਲੂ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਧਮਾਕੇ ਵਿੱਚ ਘੱਟੋ-ਘੱਟ 54 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ, ਜਦੋਂਕਿ 18 ਕਰਮਚਾਰੀ ਹਾਦਸੇ ਦੇ ਕਈ ਘੰਟਿਆਂ ਬਾਅਦ ਵੀ ਲਾਪਤਾ ਦੱਸੇ ਜਾ ਰਹੇ ਹਨ। ਇਸ ਘਟਨਾ ਤੋਂ ਬਾਅਦ ਕੌਮਾਂਤਰੀ ਪੱਧਰ ’ਤੇ ਊਰਜਾ (ਗੈਸ) ਬਾਜ਼ਾਰਾਂ ਵਿੱਚ ਵੱਡੀ ਹਲਚਲ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ, ਕਿਉਂਕਿ ਕਤਰ ਦੁਨੀਆ ਦੇ ਸਭ ਤੋਂ ਵੱਡੇ ਗੈਸ ਉਤਪਾਦਕਾਂ ਵਿੱਚੋਂ ਇੱਕ ਹੈ।ਇਹ ਧਮਾਕਾ ਸਰਕਾਰੀ ਕੰਪਨੀ ‘ਕਤਰ ਐਨਰਜੀ’ (QatarEnergy) ਦੇ ਅਧੀਨ ਆਉਂਦੇ ‘ਬਰਜ਼ਾਨ ਗੈਸ ਸਪਲਾਈ’ ਪਲਾਂਟ ਵਿੱਚ ਹੋਇਆ। ਜੰਗ ਦੌਰਾਨ ਇਰਾਨ ਵੱਲੋਂ ਕੀਤੀ ਗਈ ਬੰਬਾਰੀ ਕਾਰਨ ਇਸ ਟਰਮੀਨਲ ਨੂੰ ਕਾਫੀ ਨੁਕਸਾਨ ਪਹੁੰਚਿਆ ਸੀ, ਜਿਸ ਤੋਂ ਬਾਅਦ ਇੱਥੇ ਕੰਮਕਾਜ ਪੂਰੀ ਤਰ੍ਹਾਂ ਠੱਪ ਹੋ ਗਿਆ ਸੀ। ਹਾਲ ਹੀ ਵਿੱਚ ਜੰਗ ਨੂੰ ਪੱਕੇ ਤੌਰ ’ਤੇ ਖ਼ਤਮ ਕਰਨ ਲਈ ਚੱਲ ਰਹੀਆਂ ਗੱਲਬਾਤਾਂ ਅਤੇ ਨਵੀਂਆਂ ਸੰਧੀਆਂ ਤੋਂ ਬਾਅਦ ਜਦੋਂ ਹਾਲਾਤ ਥੋੜ੍ਹੇ ਸੁਧਰੇ, ਤਾਂ ਕਤਰ ਨੇ ਆਪਣੇ ਇਸ ਸਭ ਤੋਂ ਅਹਿਮ ਟਰਮੀਨਲ ਨੂੰ ਮੁੜ ਪੈਰਾਂ ’ਤੇ ਖੜ੍ਹਾ ਕਰਨ ਦਾ ਕੰਮ ਸ਼ੁਰੂ ਕੀਤਾ। ਪਰ ਐਤਵਾਰ ਰਾਤ ਨੂੰ ਕੰਮ ਦੌਰਾਨ ਅਚਾਨਕ ਹੋਈ ਚੰਗਿਆੜੀ ਜਾਂ ਤਕਨੀਕੀ ਖਰਾਬੀ ਕਾਰਨ ਇਹ ਵੱਡਾ ਧਮਾਕਾ ਹੋ ਗਿਆ।
ਕਤਰ ਦੇ ਮੁੱਖ ਗੈਸ ਟਰਮੀਨਲ ’ਚ ਵੱਡਾ ਧਮਾਕਾ: 54 ਝੁਲਸੇ, 18 ਲਾਪਤਾ
Total Views: 1 ,
Real Estate
















