ਹੜ੍ਹਾਂ ਕਾਰਨ ਅਸਾਮ ਤੋਂ ਤ੍ਰਿਪੁਰਾ ਤੱਕ 80 ਹਜ਼ਾਰ ਤੋਂ ਵੱਧ ਲੋਕ ਪ੍ਰਭਾਵਿਤ

ਉੱਤਰ-ਪੂਰਬੀ ਭਾਰਤ, ਜਿਸ ਵਿੱਚ ਅਸਾਮ, ਅਰੁਣਾਚਲ ਪ੍ਰਦੇਸ਼, ਮਿਜ਼ੋਰਮ, ਸਿੱਕਮ, ਮਨੀਪੁਰ ਅਤੇ ਤ੍ਰਿਪੁਰਾ ਆਦਿ ਰਾਜ ਸ਼ਾਮਲ ਹਨ, ਇਨ੍ਹਾਂ ਦਿਨਾਂ ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਵੱਡੀ ਤਬਾਹੀ ਦਾ ਸਾਹਮਣਾ ਕਰ ਰਹੇ ਹਨ। ਬ੍ਰਹਮਪੁੱਤਰ ਸਮੇਤ 10 ਵੱਡੀਆਂ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ। 15 ਤੋਂ ਵੱਧ ਜ਼ਿਲ੍ਹਿਆਂ ਵਿੱਚ 78,000 ਲੋਕ ਹੜ੍ਹਾਂ ਤੋਂ ਪ੍ਰਭਾਵਿਤ ਹਨ। ਘਰ ਢਹਿ ਗਏ, ਸੜਕਾਂ ਤੇ ਰੇਲ ਲਾਈਨਾਂ ਨੂੰ ਨੁਕਸਾਨ ਹੋਇਆ, ਅਤੇ ਕਈ ਪਿੰਡ ਪਾਣੀ ਹੇਠ ਆ ਗਏ। ਹੁਣ ਤੱਕ ਅੱਠ ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ।ਮੋਹਲੇਧਾਰ ਮੀਂਹ ਅਤੇ ਲੈਂਡਸਲਾਈਡ ਕਾਰਨ ਨੌਂ ਲੋਕਾਂ ਦੀ ਮੌਤ ਹੋ ਗਈ। ਕਈ ਇਲਾਕਿਆਂ ਵਿੱਚ ਆਵਾਜਾਈ ਮੁਸ਼ਕਲ ਹੋ ਗਈ ਹੈ।ਉੱਤਰੀ ਸਿੱਕਮ ਦੇ ਮੰਗਨ ਜ਼ਿਲ੍ਹੇ ਵਿੱਚ 1,276 ਸੈਲਾਨੀ ਲੈਂਡਸਲਾਈਡ ਅਤੇ ਮੀਂਹ ਕਾਰਨ ਫਸੇ ਹੋਏ ਹਨ। ਤੀਸਤਾ ਦਰਿਆ ਦੇ ਉਫਾਣ ਅਤੇ ਪੁਲ ਢਹਿਣ ਕਾਰਨ ਸਥਿਤੀ ਹੋਰ ਵੀ ਗੰਭੀਰ ਹੋ ਗਈ ਹੈ।ਆਈਜ਼ੌਲ ਵਿੱਚ ਸਕੂਲ ਬੰਦ, ਪੱਛਮੀ ਤ੍ਰਿਪੁਰਾ ਵਿੱਚ ਹੜ੍ਹਾਂ ਕਾਰਨ 1,300 ਪਰਿਵਾਰ ਰਾਹਤ ਕੈਂਪਾਂ ਵਿੱਚ।

Total Views: 223 ,
Real Estate