ਕਰਨਾਟਕ ਦੇ ਹਵੇਰੀ ‘ਚ ਸਮੂਹਿਕ ਬਲਾਤਕਾਰ ਦੇ ਦੋਸ਼ੀਆਂ ਨੂੰ ਅਦਾਲਤ ਤੋਂ ਜ਼ਮਾਨਤ ਮਿਲ ਗਈ ਤਾਂ ਉਨ੍ਹਾਂ ਨੇ ਜੇਲ ਤੋਂ ਬਾਹਰ ਆਉਣ ਤੋਂ ਬਾਅਦ ਇੱਕ ਰੋਡ ਸ਼ੋਅ ਕੀਤਾ। ਇਸ ਰੋਡ ਸ਼ੋਅ ਦੌਰਾਨ, ਉਨ੍ਹਾਂ ਦੇ ਨਾਲ ਬਾਈਕ ਅਤੇ ਕਾਰਾਂ ਦਾ ਕਾਫ਼ਲਾ ਦੇਖਿਆ ਗਿਆ। ਇਹ ਮਾਮਲਾ 16 ਮਹੀਨੇ ਪੁਰਾਣਾ ਹੈ। ਪੁਲਿਸ ਦੇ ਅਨੁਸਾਰ, ਉਸ ਸਮੇਂ ਦੌਰਾਨ ਕਰਨਾਟਕ ਦੇ ਹਵੇਰੀ ਵਿੱਚ ਇੱਕ ਜੋੜੇ ਦੇ ਹੋਟਲ ਦੇ ਕਮਰੇ ਵਿੱਚ ਕਈ ਲੋਕ ਦਾਖ਼ਲ ਹੋਏ ਸਨ। ਇਸ ਤੋਂ ਬਾਅਦ, ਔਰਤ ਨੂੰ ਨੇੜੇ ਦੇ ਜੰਗਲ ਵਿੱਚ ਘਸੀਟ ਕੇ ਲੈ ਗਏ ਅਤੇ ਕਥਿਤ ਤੌਰ ‘ਤੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ। ਮਾਮਲਾ ਸਾਹਮਣੇ ਆਉਣ ‘ਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਇਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਹੁਣ ਇਸ ਮਾਮਲੇ ਦੇ ਮੁਲਜਮਾਂ ਨੂੰ ਅਦਾਲਤ ਤੋਂ ਜ਼ਮਾਨਤ ਮਿਲ ਗਈ ਹੈ। ਜ਼ਮਾਨਤ ਮਿਲਣ ਤੋਂ ਬਾਅਦ, ਇਹਨਾਂ ਨੇ ਰੋਡ ਸ਼ੋਅ ਕੱਢਿਆ। ਇਸ ਰੋਡ ਸ਼ੋਅ ਦੌਰਾਨ, ਬਾਈਕ ਸਵਾਰ ਨੌਜਵਾਨਾਂ ਨੇ ਬਹੁਤ ਹੰਗਾਮਾ ਕੀਤਾ। ਇਸ ਰੋਡ ਸ਼ੋਅ ਦਾ ਇੱਕ ਵੀਡੀਓ ਵੀ ਹੁਣ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ, ਦੋਸ਼ੀਆਂ ਨੂੰ ਹੁਲੜਬਾਜ਼ੀ ਕਰਦੇ ਅਤੇ ਜਿੱਤ ਦਾ ਚਿੰਨ੍ਹ ਦਿਖਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਹਵੇਰੀ ਸੈਸ਼ਨ ਕੋਰਟ ਨੇ ਹਾਲ ਹੀ ਵਿੱਚ ਸੱਤ ਮੁੱਖ ਮੁਲਜਮਾਂ ਨੂੰ ਜ਼ਮਾਨਤ ਦਿੱਤੀ ਹੈ। ਇਹ ਸਾਰੇ 26 ਸਾਲਾ ਔਰਤ ਨਾਲ ਸਮੂਹਿਕ ਬਲਾਤਕਾਰ ਦੇ ਮਾਮਲੇ ਵਿੱਚ ਗ੍ਰਿਫ਼ਤਾਰੀ ਤੋਂ ਬਾਅਦ ਕਈ ਮਹੀਨਿਆਂ ਤੱਕ ਨਿਆਂਇਕ ਹਿਰਾਸਤ ਵਿੱਚ ਸਨ।
ਸਮੂਹਿਕ ਬਲਾਤਕਾਰ ਦੇ 7 ਦੋਸ਼ੀਆਂ ਨੇ ਜ਼ਮਾਨਤ ਮਿਲਣ ਮਗਰੋਂ ਰੋਡ ਸ਼ੋਅ ਕੱਢ ਕੇ ਮਨਾਇਆ ਜਸ਼ਨ
Total Views: 38 ,
Real Estate