ਇੱਥੇ 15 ਸਾਲ ਤੋਂ ਪੁਰਾਣੇ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ!

1 ਜੁਲਾਈ, 2025 ਤੋਂ, 10 ਸਾਲ ਤੋਂ ਪੁਰਾਣੇ ਡੀਜ਼ਲ ਵਾਹਨਾਂ ਅਤੇ 15 ਸਾਲ ਤੋਂ ਪੁਰਾਣੇ ਪੈਟਰੋਲ ਵਾਹਨਾਂ ਨੂੰ ਦਿੱਲੀ ਦੇ ਪੈਟਰੋਲ ਪੰਪਾਂ ‘ਤੇ ਤੇਲ ਨਹੀਂ ਮਿਲੇਗਾ। ਇਸ ਲਈ, ਦਿੱਲੀ ਦੇ ਸਾਰੇ ਪੈਟਰੋਲ ਅਤੇ ਸੀਐਨਜੀ ਪੰਪਾਂ ‘ਤੇ ਆਟੋਮੈਟਿਕ ਨੰਬਰ ਪਲੇਟ ਪਛਾਣ (ਏਐਨਪੀਆਰ) ਕੈਮਰੇ ਲਗਾਏ ਜਾ ਰਹੇ ਹਨ।ਅਪ੍ਰੈਲ 2025 ਵਿੱਚ, ‘ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ’ (CAQM) ਨੇ ਦਿੱਲੀ ਸਰਕਾਰ ਨੂੰ 1 ਜੁਲਾਈ ਤੋਂ ਸਾਰੇ ‘ਐਂਡ ਆਫ ਲਾਈਫ’ (EoL) ਵਾਹਨਾਂ ਯਾਨੀ ਨਿਰਧਾਰਤ ਉਮਰ ਨੂੰ ਪਾਰ ਕਰ ਚੁੱਕੇ ਵਾਹਨਾਂ ਨੂੰ ਬਾਲਣ ਦੇਣਾ ਬੰਦ ਕਰਨ ਦਾ ਨਿਰਦੇਸ਼ ਦਿੱਤਾ ਸੀ। ਇਸ ਵਿੱਚ ਡੀਜ਼ਲ ਵਾਹਨਾਂ ਲਈ 10 ਸਾਲ ਅਤੇ ਪੈਟਰੋਲ ਵਾਹਨਾਂ ਲਈ 15 ਸਾਲ ਦੀ ਸਮਾਂ ਸੀਮਾ ਨਿਰਧਾਰਤ ਕੀਤੀ ਗਈ ਹੈ।

Total Views: 260 ,
Real Estate