ਬੁੱਧ ਚਿੰਤਨ / ਬੁੱਧ ਸਿੰਘ ਨੀਲੋਂ
ਪਦਾਰਥਵਾਦੀ ਯੁੱਗ ਨੇ ਮਨੁੱਖ ਦਾ ਨਿੱਜੀਕਰਨ ਕਰ ਦਿੱਤਾ ਹੈ। ਉਹ ਹੁਣ ਲੋਕ ਸੇਵਾ ਲਈ ਨਹੀਂ ਸਗੋਂ ਆਪਣੀ ਸੇਵਾ ਕਰਨ ਤੇ ਕਰਵਾਉਣ ਲਈ ਸੋਚਦਾ ਹੈ। ਹਰ ਮਨੁੱਖ ਕਿਸੇ ਨਾ ਕਿਸੇ ਰੂਪ ਵਿੱਚ ਦੁਖੀ ਹੈ। ਉਹ ਆਪਣੇ ਆਪ ਸਹੇੜੇ ਦੁੱਖਾਂ ਤੋਂ ਨਿਜ਼ਾਤ ਪਾਉਣ ਲਈ ਕਦੇ ਡਾਕਟਰਾਂ ਕੋਲ, ਕਦੇ ਡੇਰਿਆਂ ਵਿੱਚ, ਕਦੇ ਕੋਰਟ ਕਚਹਿਰੀਆਂ ਵਿੱਚ ਭਟਕਦਾ ਫਿਰਦਾ ਹੈ। ਉਸਨੂੰ ਖੁਦ ਨੂੰ ਦੋ ਘੜੀਆਂ ਸਕੂਨ ਨਹੀਂ ਮਿਲਦਾ। ਜਦੋਂ ਸਿਰੋਂ ਪਾਣੀ ਲੰਘ ਜਾਵੇ ਤਾਂ ਬੰਦਾ ਕੀ ਕਰੇ ? ਹੁਣ ਪਟਿਆਲਾ ਸ਼ਹਿਰ ਵਿੱਚ ਕਰਨਲ ਬਾਠ ਦੇ ਪਰਿਵਾਰ ਦੇ ਸਿਰੋਂ ਪਾਣੀ ਲੰਘ ਰਿਹਾ ਹੈ। ਪੁਲਿਸ ਪ੍ਰਸ਼ਾਸਨ ਆਪਣੇ ਆਪ ਨੂੰ ਬਚਾਉਣ ਲੱਗਿਆ ਹੋਇਆ ਹੈ। ਕਰਨਲ ਬਾਠ ਦਾ ਫੋਨ ਤੇ ਪਰਸ ਗਾਇਬ ਹੈ। ਪੰਜਾਬ ਸਰਕਾਰ ਗੋਂਗਲੂਆਂ ਤੋਂ ਮਿੱਟੀ ਝਾੜਨ ਲੱਗੀ ਹੈ। ਇਸ ਹਾਈ ਪ੍ਰੋਫਾਈਲ ਕੇਸ ਪ੍ਰਤੀ ਭਗਵੰਤ ਸਿੰਘ ਮਾਨ ਐਨਾ ਅਸੰਵੇਦਨਸ਼ੀਲ ਕਿਉਂ ਹੋਇਆ ਹੈ ? ਇਸਦੀ ਪਰਦਾ ਨੋਸ਼ੀ ਕਿਉਂ ਕੀਤੀ ਜਾ ਰਹੀ ਹੈ। ਸੱਚ ਤਾਂ ਇਹ ਹੈ ਕਿ ਇਸ ਕੇਸ ਨੇ ਪੰਜਾਬ ਪੁਲਿਸ ਵੱਲੋਂ ਕੀਤੇ ਜਾ ਰਹੇ ਝੂਠੇ ਪੁਲਿਸ ਮੁਕਾਬਲਿਆਂ ਦਾ ਵੀ ਪਰਦਾਫਾਸ਼ ਕਰ ਦੇਣਾ ਹੈ। ਤਾਕਤ ਸਦਾ ਨਹੀਂ ਰਹਿੰਦੀ, ਹਨੇਰ ਦੀ ਹੋਂਦ ਦੀਵਾ ਨਾ ਜਗਣ ਤੱਕ ਹੁੰਦੀ ਹੈ। ਹੁਣ ਤਾਂ ਬਹੁਤ ਕੁੱਝ ਸਾਹਮਣੇ ਆ ਗਿਆ ਹੈ, ਸਿਆਣੇ ਆਖਦੇ ਹਨ ਕਿ ਡੁੱਬ ਕੇ ਮਰਨ ਲਈ ਚੂਲੀ ਭਰ ਪਾਣੀ ਬਹੁਤ ਹੁੰਦਾ ਹੈ। ਪਰ ਜਦੋਂ ਤਾਕ਼ਤ ਦਾ ਨਸ਼ਾ ਹੋਵੇ ਤਾਂ ਦਰਿਆ ਵਿੱਚ ਨਹੀਂ ਮਰਿਆ ਜਾ ਸਕਦਾ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਮਰਨ ਵਰਤ ਰੱਖਿਆ ਸੀ, ਪਰ ਉਹ ਮਰਿਆ ਨਹੀਂ, ਸਗੋਂ ਕਿਸਾਨ ਅੰਦੋਲਨ ਨੂੰ ਜ਼ਰੂਰ ਲਾਂਬੂ ਲਾਉਣ ਵਿੱਚ ਕਾਮਯਾਬ ਹੋ ਗਿਆ। ਡੱਲੇਵਾਲ ਤੇ ਪੰਧੇਰ ਦਾ ਚਾਨਣ ਤੇ ਹਨੇਰ ਦਾ ਇਹੋ ਗੱਠਜੋੜ ਹੈ। ਉਹ ਜਦੋਂ ਦਿਖਦਾ ਹੈ ਉਹ ਝੂਠ ਸੀ, ਹੁਣ ਜੋਂ ਸਾਹਮਣੇ ਆਇਆ ਉਹ ਸੱਚ ਸੀ। ਕਿਸਾਨ ਅੰਦੋਲਨ ਦੇ ਪੱਜ ਹੇਠ ਕੀ ਖੱਟਿਆ ਹੈ, ਇਹ ਵੀ ਹੋਲੀ ਹੋਲੀ ਸਾਹਮਣੇ ਆਉਣ ਵਾਲ਼ਾ ਹੈ। ਹੁਣ ਖ਼ਬਰ ਫ਼ੈਲਾਈ ਜਾ ਰਹੀ ਹੈ ਕਿ ਜੇਲ੍ਹ ਵਿੱਚ ਡੱਲੇਵਾਲ ਨੇ ਪਾਣੀ ਪੀਣਾ ਵੀ ਛੱਡ ਦਿੱਤਾ ਹੈ। ਹੋਰ ਕਿਸੇ ਕਿਸਾਨ ਦੀ ਕੋਈ ਖ਼ਬਰ ਨਹੀਂ ਕਿ ਉਹਨਾਂ ਨੂੰ ਕਿਥੇ ਰੱਖਿਆ ਗਿਆ ਹੈ। ਸ਼ੰਭੂ ਤੇ ਖਨੌਰੀ ਬਾਰਡਰ ਉੱਤੇ ਲੁਟੇਰੇ ਸਮਾਨ ਚੁੱਕ ਕੇ ਲਿਜਾ ਰਹੇ ਹਨ। ਇਧਰ ਦੋ ਹੋਰ ਧਾੜਵੀ ਚੰਡੀਗੜ੍ਹ ਵਿੱਚ ਭਗਵੰਤ ਮਾਨ ਦੇ ਸਿਰ ਉੱਤੇ ਬਹਿ ਗਏ ਹਨ। ਭਗਵੰਤ ਮਾਨ ਦੇ ਚੁਟਕਲੇ ਸੁਣਨ ਵਾਲੇ ਸਰਕਾਰੀ ਮੁਲਾਜ਼ਮਾਂ ਨੂੰ ਫ਼ਿਕਰ ਹੋਇਆ ਹੈ ਕਿ ਉਹਨਾਂ ਦਾ ਮਨੋਰੰਜਨ ਕੌਣ ਕਰੇਗਾ ਜੇ ਅਗਲਿਆਂ ਤਾਂਗੇ ਦਾ ਘੋੜਾ ਬਦਲ ਦਿੱਤਾ? ਖ਼ੈਰ ਆਪਾਂ ਵੀ ਕੀ ਲੈਣਾ ਹੈ। ਜਿਹਨਾਂ ਨੇ ਸੱਤਾ ਹਥਿਆਉਣੀ ਐ ਉਹ ਪੱਬਾਂ ਭਾਰ ਹੋਏ ਫਿਰਦੇ ਹਨ। ਪਰ ਆਪਸ ਵਿੱਚ ਬਣਦੀ ਉਹਨਾਂ ਦੀ ਨਹੀਂ। ਉਹ ਵੀ ਨਿੱਤ ਬਲਦਾਂ ਵਾਂਗ ਜੂਲੇ ਤੇ ਪੰਜਾਲੀਆਂ ਭੰਨਦੇ ਤੇ ਇੱਕ ਦੂਜੇ ਨੂੰ ਭੰਡਦੇ ਰਹਿੰਦੇ ਹਨ। ਪੰਜਾਬ ਦੇ ਲੋਕ ਭੁੱਲ ਗਏ ਹਨ ਭੰਡਾ ਭੰਡਾਰੀਆ ਕਿੰਨਾ ਕੁ ਭਾਰ, ਇੱਕ ਮੂੱਠੀ ਚੱਕ ਲੈਣ ਦੂਜੀ ਤਿਆਰ। ਧਰਮ, ਸਿਆਸਤ ਤੇ ਵਪਾਰ, ਬਹੁਤ ਲਾਹੇਵੰਦ ਵਪਾਰ। ਕਹਿੰਦੇ ਬੰਦੇ ਨੇ ਖਾਣੀਆਂ ਤਾਂ ਦੋ ਰੋਟੀਆਂ ਹੁੰਦੀਆਂ ਹਨ। ਪਰ ਬੰਦੇ ਦੀ ਭੁੱਖ ਨਹੀਂ ਮਿੱਟਦੀ। ਭਾਵੇਂ ਬੰਦਾ ਮਿੱਟੀ ਹੋ ਜਾਵੇ। ਫ਼ੁਕਰੇ ਕੌਮ ਵਾਲੇ ਰਾਜ ਨਹੀਂ, ਸੇਵਾ ਕਰਨ ਵਾਲੇ ਦੀ ਧੂੜ੍ਹ ਹੁਣ ਵੀ ਉਠੀ ਜਾ ਰਹੀ ਹੈ। ਉਹਨਾਂ ਧੂੜ੍ਹ ਮਿੱਟੀ ਉਤੇ ਛਿੜਕਾਅ ਕਰਨ ਲਈ ਜੱਥੇਦਾਰ ਵੀ ਬਦਲ ਦਿੱਤੇ। ਪਰ ਨਾਗਪੁਰੀ ਸੰਤਰਿਆਂ ਦਾ ਜੂਸ ਉਹਨਾਂ ਨੂੰ ਸੁਆਦ ਲੱਗਣੋ ਨਹੀਂ ਹਟਿਆ। ਉਹਨਾਂ ਨੇ ਮਸਾਲਾ ਅਮਰੀਕਾ ਤੋਂ ਲਿਆ ਕੇ ਵਰਤਿਆ ਹੈ। ਉਦੋਂ ਤਾਂ ਸੁਪਰ ਕਾਕ ਗਿੱਲ ਵੀ ਜੂਸ ਪੀ ਆਇਆ ਸੀ। ਕਿਉਂਕਿ ਮਸਲਾ ਚੌਧਰ ਦਾ ਸੀ। ਹੁਣ ਉਹ ਰਾਂਝਾ ਤਾਂ ਹੈ ਨਹੀਂ, ਕਿ ਗਾਉਣ ਲੱਗੇ। ਰਾਂਝਾ ਜੋਗੀ ਹੋ ਗਿਆ, ਕੰਨੀਂ ਮੁੰਦਰਾਂ ਪਾਈਆਂ, ਚੌਧਰ ਛੱਡੀ ਪਿੰਡ ਦੀ, ਛੱਡੀਆਂ ਭਰਜਾਈਆਂ। ਗਿੱਲ ਨੂੰ ਚੀਕਾਂ ਵਾਲਾ ਮੁੱਛਲ ਆਖਿਆ ਜਾਂਦਾ ਸੀ। ਉਸਦੀ ਮੁੱਛਾਂ ਦੇ ਕਿਹੜੇ ਕਿਹੜੇ ਵਾਲ ਸਨ, ਉਹਨਾਂ ਨੇ ਮੂੰਹ ਨੂੰ ਮਿੱਟੀ ਮਲ਼ ਲਈ ਹੈ। ਬਹੁਤੇ ਵਿਦੇਸ਼ਾਂ ਵਿੱਚ ਚਲੇ ਗਏ। ਕਿਉਂਕਿ ਨੇ ਕਿਤੇ ਨਾ ਕਿਤੇ ਜਿਉਂਦੇ ਵਸਦੇ ਰਹਿਣਾ ਹੁੰਦਾ ਹੈ। ਮਨੁੱਖ ਦੇ ਜਿਉਣ ਲਈ ਰੋਟੀ,ਕੱਪੜਾ ਤੇ ਮਕਾਨ ਦੀ ਲੋੜ ਹੈ। ਇਹਨਾਂ ਲੋੜਾਂ ਨੂੰ ਪੂਰਾ ਕਰਨ ਲਈ ਰੁਜ਼ਗਾਰ ਦੀ ਜਰੂਰਤ ਹੁੰਦੀ ਹੈ। ਰੁਜ਼ਗਾਰ ਦੇਣ ਦਾ ਫਰਜ਼ ਸਰਕਾਰ ਦਾ ਹੈ। ਕਿਉਂਕਿ ਹਰ ਮਨੁੱਖ ਸਰਕਾਰ ਨੂੰ ਟੈਕਸ ਦਿੰਦਾ ਹੈ।ਹਰ ਮਨੁੱਖ ਨੂੰ ਜਿਉਣ ਦਾ ਅਧਿਕਾਰ ਹੈ। ਸਦੀਆਂ ਤੋਂ ਕੁੱਝ ਸ਼ੈਤਾਨ ਤੇ ਲਾਲਚੀਆਂ ਨੇ ਬਹੁਤ ਗਿਣਤੀ ਲੋਕਾਂ ਨੂੰ ਆਪਣਾ ਗੁਲਾਮ ਬਣਾਇਆ ਹੋਇਆ ਹੈ। ਉਹਨਾਂ ਨੇ ਇਹ ਗੁਲਾਮੀ ਦਾ ਧਾਗਾ ਬੰਨ੍ਹ ਕੇ ਉਹਨਾਂ ਨੂੰ ਗੁਲਾਮ ਬਣਾਇਆ ਹੋਇਆ ਹੈ । ਇਹ ਧਾਗਾ ਧਰਮ, ਜਾਤ, ਊਚ ਨੀਚ ਤੇ ਭਰਮ ਦਾ ਹੈ। ਮਨੁੱਖ ਦਾ ਧਰਮ ਤਾਂ ਕਿਰਤ, ਮੋਹ ਪਿਆਰ, ਵੰਡ ਕੇ ਛਕਣ ਤੇ ਆਪਣੇ ਵਿਰਸੇ ਨੂੰ ਯਾਦ ਰੱਖਣ ਦਾ ਸੀ। ਪਰ ਹੁਣ ਧਰਮ ਵਪਾਰ ਤੇ ਅੰਧਵਿਸ਼ਵਾਸੀ ਲੋਕਾਂ ਦੀ ਲੁੱਟ ਦਾ ਸਾਧਨ ਬਣ ਗਿਆ । ਧਰਮ ਦੀਆਂ ਪਹਿਲਾਂ ਫੈਕਟਰੀਆਂ ਖੁੱਲ੍ਹੀਆਂ ਸਨ। ਹੁਣ ਕੰਪਨੀਆਂ ਆ ਗਈਆਂ ਹਨ। ਜਿਹੜੀਆਂ ਔਨ ਲਾਈਨ ਇਹ ਧਰਮ ਦਾ ਧੰਦਾ ਕਰਦੀਆਂ ਹਨ । ਇਸ ਧਰਮ ਦੇ ਵਿੱਚੋਂ ਮਨੁੱਖਤਾ ਖਤਮ ਹੋ ਗਈ ਹੈ। ਉਹ ਆਪੋ ਆਪਣੇ ਧਰਮ ਨੂੰ ਵੇਚਣ ਲਈ ਸੱਤਾਧਾਰੀ ਨੂੰ ਕਦੇ ਮਾਇਆ ਰਾਹੀਂ ਤੇ ਵੋਟਾਂ ਰਾਹੀਂ ਚੋਗਾ ਪਾਉਂਦਾ ਹੈ । ਜਦੋਂ ਵੀ ਵੋਟਾਂ ਆਉਂਦੀਆਂ ਹਨ । ਧਰਮ ਨੂੰ ਲਹੂ ਦੀਆਂ ਉਲਟੀਆਂ ਲੱਗ ਜਾਂਦੀਆਂ ਹਨ । ਘਰਾਂ ਵਿੱਚ ਦੀਵਾਲੀ ਬਲਦੀ ਹੈ। ਕੀੜੇ ਮਕੌੜੇ ਜਲਦੇ ਹਨ। ਇਹ ਵਰਤਾਰਾ ਆਮ ਹੋ ਗਿਆ। ਬੰਦਾ ਜ਼ਹਿਰੀਲਾ ਹੋ ਗਿਆ ਹੈ। ਉਹ ਜ਼ਹਿਰੀਲੀਆਂ ਵਸਤੂਆਂ ਖਾਂਦਾ ਹੈ। ਵੇਚਦਾ ਹੈ ਤੇ ਖਰੀਦ ਦਾ ਹੈ। ਬੰਦੇ ਵਿਚੋਂ ਬੰਦਾ ਮਰ ਗਿਆ ਹੈ । ਹੁਣ ਕੋਈ ਬੰਦਾ, ਬਾਬਾ ਬੰਦਾ ਸਿੰਘ ਬਹਾਦਰ ਨਹੀਂ ਬਣਦਾ। ਥਾਂ ਥਾਂ ਸਰਹੱਦਾਂ ਉਗ ਆਈਆਂ ਹਨ। ਜਿੱਥੇ ਬੱਚੇ ਹੀ ਨਹੀਂ ਹਰ ਤਰ੍ਹਾਂ ਦਾ ਕਤਲੇਆਮ ਹੁੰਦੈ । ਅਸੀਂ ਚੁੱਪ ਚਾਪ ਤਮਾਸ਼ਾ ਦੇਖਣ ਵਾਲੇ ਬਣ ਗਏ ਹਾਂ । ਜ਼ਹਿਰ ਦਾ ਵਪਾਰ ਕਰਦੇ ਹਾਂ । ਸਮਾਜ ਵਿੱਚ ਜਿਸ ਤਰ੍ਹਾਂ ਜ਼ਹਿਰੀਲੀਆਂ ਵਸਤੂਆਂ ਵੇਚਣ ਤੇ ਖਰੀਦਣ ਦਾ ਸਾਡਾ ਸੁਭਾਅ ਬਣਿਆ ਹੈ, ਇਸ ਮਿਲਾਵਟ ਨੇ ਸਾਡੇ ਅੰਦਰ ਅਜਿਹੀ ਖੋਰ ਲਾ ਦਿੱਤੀ ਹੈ ਕਿ ਅਸੀਂ ‘ਸੱਚ’ ਨੂੰ ਜਾਨਣ ਦੀ ਵਜਾਏ ‘ਝੂਠ’ ਨੂੰ
(ਚਲਦਾ)
946437023



















