
ਬਰੈਂਪਟਨ (ਪਰਮਿੰਦਰ ਸਿੰਘ ਨਥਾਣਾ)– ਬਰੈਂਪਟਨ ਈਸਟ ਹਲਕੇ ਤੋ ਲਿਬਰਲ ਪਾਰਟੀ ਦੇ ਉਮੀਦਵਾਰ ਤੇ ਚਰਚਿੱਤ ਉਮੀਦਵਾਰ ਵਿੱਕੀ ਢਿੱਲੋਂ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ ਜਦ ਕੈਨੇਡਾ ਦੇ ਫੈਡਰਲ ਮੰਤਰੀ ਬੀਬੀ ਰੂਬੀ ਸਹੋਤਾ ਤੇ ਪਹਿਲੇ ਦਸਤਾਰਧਾਰੀ ਸਾਬਕਾ ਮੈਂਬਰ ਪਾਰਲੀਮੈਂਟ ਗੁਰਬਖਸ ਸਿੰਘ ਮੱਲ੍ਹੀ ਨੇ ਉਨ੍ਹਾਂ ਦੇ ਹੱਕ ਵਿੱਚ ਖੜ੍ਹੇ ਹੋ ਕੇ ਵੋਟਰਾਂ ਨੂੰ ਵਿੱਕੀ ਢਿੱਲੋਂ ਨੂੰ ਜਿਤਾਉਣ ਲਈ ਵੋਟਰਾਂ ਨੂੰ ਅਪੀਲ ਕੀਤੀ । ਯਾਦ ਰਹੇ ਵਿੱਕੀ ਢਿੱਲੋਂ ਧੜੱਲੇਦਾਰ ਅਵਾਜ ਹਨ । ਪਹਿਲਾਂ ਕੈਨੇਡਾ ਵਿੱਚ ਡੋਡੇ( ਭੁੱਕੀ ) ਬੰਦ ਕਰਾਉਣ ਦਾ ਸਿਹਰਾ ਵੀ ਉਹਨਾਂ ਦੇ ਸਿਰ ਜਾਂਦਾ ਹੈ । ਬੀਤੇ ਦਿਨੀ ਓਸਾਵਾ ਦੇ ਉਮਦੀਵਾਰ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਵਿੱਕੀ ਢਿੱਲੋਂ ਦੇ ਪੱਤਰ ਤੇ ਲਿਬਰਲ ਪਾਰਟੀ ਨੇ ਉਮੀਦਵਾਰ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ ।ਜਿਸਦੀ ਸਾਰੇ ਕੈਨੇਡੀਅਨ ਨੇ ਬਹੁਤ ਸ਼ਲਾਘਾ ਕੀਤੀ ਹੈ । ਵਿੱਕੀ ਢਿੱਲੋਂ ਨੇ ਬਰੈਂਪਟਨ ਈਸਟ ਹਲਕੇ ਦੇ ਵੋਟਰਾਂ ਨੂੰ ਅਪੀਲ ਕੀਤੀ ਉਹ 27 ਫਰਵਰੀ ਨੂੰ ਉਹਨਾਂ ਨੂੰ ਵੋਟਾਂ ਪਾਉਣ ਤਾਂ ਜੋ ਓਨਟਾਰੀਓ ਵਿਧਾਨ ਸਭਾ ਵਿੱਚ ਪੁੱਜ ਕੇ ਪਹਿਲਾਂ ਦੀ ਤਰਾਂ ਆਵਾਜ਼ ਬੁਲੰਦ ਕਰ ਸਕਣ ।
ਵਿੱਕੀ ਢਿੱਲੋਂ ਦੀ ਚੋਣ ਮੁਹਿੰਮ ਨੂੰ ਮਿਲਿਆ ਵੱਡਾ ਸਮਰਥਨ
Total Views: 208 ,
Real Estate



















