ਪਰਮਿੰਦਰ ਸਿੰਘ ਸਿੱਧੂ
ਲੋਕ ਸਭਾ ਸੀਟਾਂ ਦੇ ਬੈਲਟ ਪੇਪਰ ਪ੍ਰਾਪਤ ਹੋਏ ਹਨ । ਚਰਚਿਤ ਸੀਟ ਖਡੂਰ ਸਹਿਬ ਵਿੱਚ 19 ਉਮੀਦਵਾਰ ਮੈਦਾਨ ਵਿੱਚ ਹਨ । ਅਕਾਲੀ ਦਲ ਦੇ ਉਮੀਦਵਾਰ ਬੀਬੀ ਜੰਗੀਰ ਕੌਰ ਤੇ ਇੱਕ ਹੋਰ ਜੰਗੀਰ ਕੌਰ ਆਜ਼ਾਦ ਉਮੀਦਵਾਰ ਵਜੋਂ ਮੈਦਾਨ ‘ਚ ਹੈ । ਜਿੰਨ੍ਹਾਂ ਦਾ ਚੋਣ ਨਿਸ਼ਾਨ ਕੰਨਾਂ ਦੀਆਂ ਬਾਲੀਆਂ’, ਜੋ ਲਗਭਗ ਅਕਾਲੀ ਉਮੀਦਵਾਰ ਦੇ ਤੱਕੜੀ ਚੋਣ ਨਿਸ਼ਾਨ ਨਾਲ ਵੀ ਮਿਲਦਾ ਜੁਲਦਾ ਹੈ। ਪੀਡੀਏ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਨਾਲ ਵੀ ਮਿਲਦੇ ਜੁਲਦੇ ਨਾਂਮ ਵਾਲੀ ਬੀਬੀ ਪਰਮਜੀਤ ਕੌਰ ਖਾਂਬੜਾ ਮੈਦਾਨ ‘ਚ ਹਨ ।
ਵੱਧ ਉਮੀਦਵਾਰ
ਲੋਕ ਸਭਾ ਹਲਕਾ ਅੰਮ੍ਰਿਤਸਰ ਵਿੱਚ ਸਭ ਤੋਂ ਵੱਧ ਉਮੀਦਵਾਰ ਚੋਣ ਮੈਦਾਨ ਵਿੱਚ ਹਨ । ਇੱਥੇ 29 ਮਰਦ ਉਮੀਦਵਾਰ ਤੇ 1 ਔਰਤ ਉਮੀਦਵਾਰ ਚੋਣ ਮੈਦਾਨ ਵਿੱਚ ਹੈ।
ਘੱਟ ਉਮੀਦਵਾਰ
ਹੁਸਿ਼ਆਰਪੁਰ ਰਾਖਵੇਂ ਲੋਕ ਸਭਾ ਹਲਕੇ ਵਿੱਚ ਸਭ ਤੋਂ ਘੱਟ ਉਮੀਦਵਾਰ ਚੋਣ ਮੈਦਾਨ ਵਿੱਚ ਉੱਤਰੇ ਹਨ । ਇੱਥੇ ਅੱਠੇ ਉਮੀਦਵਾਰ ਹੀ ਮਰਦ ਹਨ ।
ਸਭ ਤੋਂ ਜਿਅਦਾ ਔਰਤਾਂ
ਪੰਜਾਬ ਦੇ ਦੋ ਹਲਕੇ ਆਨੰਦਪੁਰ ਸਾਹਿਬ ਤੇ ਖਡੂਰ ਸਾਹਿਬ ਅਜਿਹੇ ਜਿੱਥੇ 5-5 ਔਰਤਾਂ ਚੋਣ ਮੈਦਾਨ ਵਿੱਚ ਹਨ ਜੋ ਬਾਕੀ ਹਲਕਿਆਂ ਦੇ ਮੁਕਾਬਲੇ ਸਭ ਤੋਂ ਜਿਆਦਾ ਹਨ ।
ਸਭ ਤੋਂ ਘੱਟ ਔਰਤਾਂ
ਪੰਜਾਬ ਦੇ ਹੀ 4 ਹਲਕੇ ਅਜਿਹੇ ਹਨ ਜਿੱਥੇ ਕਿਸੇ ਵੀ ਪਾਰਟੀ ਨੇ ਔਰਤ ਨੂੰ ਟਿਕਟ ਨਹੀਂ ਦਿੱਤੀ ਤੇ ਨਾ ਹੀ ਕੋਈ ਔਰਤ ਅਜਾਦ ਉਮਦੀਵਾਰ ਬਣੀ ਹੈ। ਗੁਰਦਾਸਪੁਰ , ਹੁਸਿ਼ਆਰਪੁਰ, ਲੁਧਿਆਣਾ ਤੇ ਫਿਰੋਜਪੁਰ ਅਜਿਹੇ ਹਲਕੇ ਹਨ ਜਿੱਥੇ ਔਰਤ ਉਮੀਦਵਾਰਾਂ ਦੀ ਗਿਣਤੀ 0 ਹੈ ।