
ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ‘ਚ ਲਗਾਤਾਰ ਬਰਫ਼ਬਾਰੀ ਹੋ ਰਹੀ ਹੈ। ਹਿਮਾਚਲ ਦੀਆਂ 340 ਸੜਕਾਂ ‘ਤੇ ਆਵਾਜਾਈ ਬੰਦ ਕਰ ਦਿਤੀ ਗਈ ਹੈ। ਚਿਤਕੁਲ ‘ਚ ਢਾਈ ਫੁੱਟ ਤੋਂ ਜ਼ਿਆਦਾ ਬਰਫ਼ ਪਈ ਹੈ, ਜਿਸ ਕਾਰਨ ਕਈ ਸੈਲਾਨੀ ਫ਼ਸੇ ਹੋਏ ਹਨ।ਕਸ਼ਮੀਰ ਵਿਚ ਬਰਫ਼ਬਾਰੀ ਕਾਰਨ ਸ੍ਰੀਨਗਰ-ਲੇਹ ਸੜਕ ਬੰਦ ਹੈ। ਕਸ਼ਮੀਰ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਰੱਦ ਕਰ ਦਿਤੀਆਂ ਗਈਆਂ ਹਨ। ਕਰੀਬ 1800 ਵਾਹਨ ਫ਼ਸੇ ਹੋਏ ਹਨ। ਗੰਦਰਬਲ, ਸੋਨਮਰਗ, ਪਹਿਲਗਾਮ, ਗੁੰਡ, ਬਾਰਾਮੂਲਾ ਸਮੇਤ ਕਈ ਥਾਵਾਂ ‘ਤੇ ਤਾਪਮਾਨ ਮਨਫੀ 10 ਤੋਂ 22 ਡਿਗਰੀ ਤਕ ਪਹੁੰਚ ਗਿਆ।
Total Views: 301 ,
Real Estate


















