ਟੋਰਾਂਟੋ (ਬਲਜਿੰਦਰ ਸੇਖਾ ) ਕੈਨੇਡਾ ਦੇ ਵੱਡੇ ਸੂਬੇ ਉਨਟਾਰੀਓ ਨਾਲ ਸਬੰਧਤ 50 ਤੋਂ ਵਧੇਰੇ ਲਿਬਰਲ ਸਾਂਸਦਾ ਨੇ ਸਹਿਮਤ ਹੁੰਦਿਆਂ ਪੂਧਾਨ ਮੰਤਰੀ ਜਸਟਿਨ ਟਰੂਡੋ ਤੋ ਅਸਤੀਫ਼ੇ ਦੀ ਮੰਗ ਕੀਤੀ ਹੈ।ਪਤਾ ਲੱਗਾ ਵੀਕ ਐਂਡ ਤੇ ਆਨਲਾਈਨ ਮੀਟਿੰਗ ਵਿੱਚ ਲਿਬਰਲ ਪਾਰਟੀ ਦੇ ਮੁਖੀ ਜਸਟਿਨ ਟਰੂਡੋ ਨੂੰ ਪਾਰਟੀ ਲੀਡਰ ਵਜੋਂ ਅਸਤੀਫਾ ਦੇਣ ਲਈ ਕਿਹਾ ਹੈ, ਇਸ ਆਨਲਾਈਨ ਉਨਟਾਰੀਓ ਲਿਬਰਲ ਪਾਰਟੀ ਕੌਕਸ ਮੀਟਿੰਗ ਵਿੱਚ ਸੰਸਦ ਮੈਂਬਰਾਂ ਨੇ ਟਰੂਡੋ ਤੋਂ ਅਸਤੀਫ਼ੇ ਦੀ ਮੰਗ ਕੀਤੀ ।ਇਸ ਮੀਟਿੰਗ ਵਿੱਚ ਕਿਸੇ ਵੀ ਪੰਜਾਬੀ ਮੂਲ ਦੇ ਸੰਸਦ ਮੈਂਬਰਾਂ ਦੀ ਸ਼ਮੂਲੀਅਤ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ।ਵਰਨਣਯੋਗ ਹੈ ਕਿ ਟਰੂਡੋ ਤੇ ਇਸ ਸਮੇਂ ਕੈਨੇਡਾ ਵਿੱਚ ਸਾਰੇ ਪਾਸੇ ਤੋ ਅਸਤੀਫ਼ੇ ਲਈ ਜ਼ੋਰ ਪੈ ਰਿਹਾ ਹੈ ।ਪਰ ਪ੍ਰਧਾਨ ਟਰੂਡੋ ਅਜੇ ਅਹੁਦਾ ਨਾ ਛੱਡਣ ਲਈ ਬੇਜਿੱਦ ਹਨ ।ਸਾਡੇ ਸੂਤਰਾਂ ਅਨੁਸਾਰ ਨਵੇਂ ਸਾਲ ਦੇ ਸ਼ੁਰੂਆਤ ਵਿੱਚ ਟਰੂਡੋ ਸਰਕਾਰ ਡਿੱਗ ਸਕਦੀ ਹੈ ।
Total Views: 327 ,
Real Estate



















